ਨਕਲੀ ਦਵਾਈਆਂ ਸਪਲਾਈ ਕਰਨ ਦੇ ਦੋਸ਼ ਵਿੱਚ ਬੱਦੀ ਦੀ ਫਾਰਮਾ ਕੰਪਨੀ ਦੀ ਮੈਨੇਜਰ ਗ੍ਰਿਫ਼ਤਾਰ

Rajneet Kaur
1 Min Read

ਨਿਊਜ਼ ਡੈਸਕ: ਡਰੱਗ ਵਿਭਾਗ  ਨੇ ਬੱਦੀ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਦੀ ਮਹਿਲਾ ਮੈਨੇਜਰ ਨੂੰ ਨਕਲੀ ਦਵਾਈਆਂ ਸਪਲਾਈ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਕੰਪਨੀ ਨੂੰ ਜ਼ਬਤ ਕਰਕੇ ਮੌਕੇ ‘ਤੇ ਮਿਲੀਆਂ ਦਵਾਈਆਂ ਬਰਾਮਦ ਕਰ ਲਈਆਂ ਹਨ। ਮੁਲਜ਼ਮ ਮਹਿਲਾ ਮੈਨੇਜਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਉੱਤਰ ਪ੍ਰਦੇਸ਼ ਦੇ ਬੱਦੀ ਤੋਂ ਸਪਲਾਈ ਕੀਤੀਆਂ ਗਈਆਂ ਦਵਾਈਆਂ ਨਕਲੀ ਨਿਕਲੀਆਂ ਹਨ। ਦੋਸ਼ ਹੈ ਕਿ ਕੰਪਨੀ ਦੀ ਮਹਿਲਾ ਮੈਨੇਜਰ ਨੇ ਕਰੀਬ 7,00,00,000 ਰੁਪਏ ਦੀਆਂ ਨਕਲੀ ਦਵਾਈਆਂ ਦੂਜੇ ਰਾਜਾਂ ਨੂੰ ਸਪਲਾਈ ਕੀਤੀਆਂ ਹਨ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਡਰੱਗ ਵਿਭਾਗ ਦੀ ਟੀਮ ਨੇ ਬੱਦੀ ਦੀ ਸਬੰਧਤ ਫਾਰਮਾ ਕੰਪਨੀ ਦੀ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ। ਕੰਪਨੀ ਵਿੱਚ ਤਿਆਰ ਦਵਾਈਆਂ ਅਤੇ ਮਸ਼ੀਨਰੀ ਵੀ ਜ਼ਬਤ ਕਰ ਲਈ ਗਈ ਹੈ। ਮਹਿਲਾ ਸੰਚਾਲਕ ਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment