ਦੁਨੀਆਂ ਦਾ ਇੱਕ ਅਜਿਹਾ ਪਿੰਡ ਜਿੱਥੇ ਰਹਿਣ ਲਈ ਆਪਣੇ ਸਰੀਰ ਦੇ ਇੱਕ ਅੰਗ ਨੂੰ ਕਢਵਾਉਣਾ ਹੈ ਜ਼ਰੂਰੀ

TeamGlobalPunjab
2 Min Read

ਨਿਊਜ਼ ਡੈਸਕ: ਦੁਨੀਆਂ ਵਿੱਚ ਕਿਸੇ ਵੀ ਥਾਂ ‘ਤੇ ਰਹਿਣ ਲਈ ਕੁਝ ਸ਼ਰਤਾਂ ਤੇ ਨਿਯਮ ਕਾਨੂੰਨ ਹੁੰਦੇ ਹਨ, ਪਰ ਜ਼ਰਾ ਸੋਚੋ ਕੀ ਤੁਹਾਨੂੰ ਆਪਣੇ ਹੋਮ ਟਾਊਨ ਵਿੱਚ ਰਹਿਣ ਲਈ ਜੇਕਰ ਸਰੀਰ ਦੇ ਕਿਸੇ ਅੰਗ ਨੂੰ ਕਢਵਾਉਣਾ ਜ਼ਰੂਰੀ ਹੋਵੇ ਤੁਹਾਨੂੰ ਕਿਵੇਂ ਲੱਗੇਗਾ? ਹਰ ਦੇਸ਼ ਜਾਂ ਸੂਬੇ ਦੇ ਆਪਣੇ ਕੁਝ ਕਾਇਦੇ ਹੁੰਦੇ ਹਨ ਠੀਕ ਉਸੇ ਤਰ੍ਹਾਂ ਦੁਨੀਆਂ ਦਾ ਇੱਕ ਹਿੱਸਾ ਅਜਿਹਾ ਵੀ ਹੈ ਜਿੱਥੇ ਰਹਿਣ ਲਈ ਪੇਟ ਦੀ ਇਕ ਸਰਜਰੀ ਕਰਵਾਉਣੀ ਪੈਂਦੀ ਹੈ ਅਤੇ ਅਪੈਂਡਿਕਸ ਨੂੰ ਕਢਵਾਉਣਾ ਜ਼ਰੂਰੀ ਹੁੰਦਾ ਹੈ।

ਅਸਲ ‘ਚ ਅਸੀਂ ਜਿਸ ਪਿੰਡ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਮ ਵਿਲਾ ਲਾਸ ਏਸਟਰੇਲਾਸ ਹੈ। ਇਹ ਪਿੰਡ ਅੰਟਾਰਕਟਿਕਾ ਮਹਾਂਦੀਪ ਵਿੱਚ ਹੈ। ਇਸ ਪਿੰਡ ਵਿੱਚ ਸਹੂਲਤਾਂ ਦੀ ਬਹੁਤ ਕਮੀ ਹੈ, ਫਿਰ ਵੀ ਜ਼ਰੂਰਤ ਦੇ ਮੁਤਾਬਕ ਜਨਰਲ ਸਟੋਰ, ਬੈਂਕ, ਸਕੂਲ, ਛੋਟਾ ਜਿਹਾ ਪੋਸਟ ਆਫਿਸ ਅਤੇ ਹਸਪਤਾਲ ਬਣਾ ਦਿੱਤੇ ਗਏ ਹਨ। ਸਕੂਲਾਂ ਵਿੱਚ ਬੱਚਿਆਂ ਨੂੰ ਮੁੱਢਲੀ ਸਿੱਖਿਆ ਤਾਂ ਮਿਲ ਜਾਂਦੀ ਹੈ ਪਰ ਹਸਪਤਾਲਾਂ ਵਿੱਚ ਇਲਾਜ ਬਹੁਤ ਹੀ ਘੱਟ ਮਿਲਦਾ ਹੈ। ਚੰਗੇ ਇਲਾਜ ਲਈ ਅੰਟਾਰਕਟਿਕਾ ‘ਚ ਇਕ ਵੱਡਾ ਹਸਪਤਾਲ ਹੈ ਜੋ ਵਿਲਾ ਲਾਸ ਏਸਟਰੇਲਾਸ ਪਿੰਡ ਤੋਂ ਇੱਕ ਹਜ਼ਾਰ ਕਿਲੋਮੀਟਰ ਦੂਰ ਹੈ। ਅਜਿਹੇ ਵਿਚ ਜੇਕਰ ਇੱਥੇ ਕਿਸੇ ਨੂੰ ਅਪੈਂਡਿਕਸ ਦਾ ਦਰਦ ਉੱਠ ਜਾਵੇ ਤਾਂ ਜਾਨ ਜਾਣ ਦਾ ਡਰ ਰਹਿੰਦਾ ਹੈ।

ਇਸੇ ਵਜ੍ਹਾ ਕਾਰਨ ਅਪੈਂਡਿਕਸ ਨੂੰ ਗ਼ੈਰ ਜ਼ਰੂਰੀ ਅੰਗ ਮੰਨਦੇ ਹੋਏ ਉਸ ਨੂੰ ਕੱਢ ਦਿੱਤਾ ਜਾਂਦਾ ਹੈ। ਵਿਲਾ ਲਾਸ ਅੰਟਾਰਕਟਿਕਾ ਦਾ ਉਹ ਇਲਾਕਾ ਹੈ ਜਿੱਥੇ ਜ਼ਿਆਦਾਤਰ ਰਿਸਰਚ ਦੇ ਮਕਸਦ ਨਾਲ ਵਿਗਿਆਨੀ ਰਹਿੰਦੇ ਹਨ, ਜਾਂ ਫਿਰ ਚਿਲੀ ਦੀ ਹਵਾਈ ਅਤੇ ਥਲ ਸੈਨਾ ਦੇ ਜਵਾਨ ਰਹਿੰਦੇ ਹਨ। ਜ਼ਿਆਦਾਤਰ ਫ਼ੌਜੀ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ, ਪਰ ਬਹੁਤ ਸਾਰੇ ਵਿਗਿਆਨੀ ਅਤੇ ਫੌਜੀ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਹਨ। ਉਹ ਇੱਥੇ ਆਪਣਾ ਪਰਿਵਾਰ ਵੀ ਨਾਲ ਆਏ ਹਨ ਅਜਿਹੇ ਵਿਚ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਇੱਥੇ ਆਉਣ ਅਤੇ ਰਹਿਣ ਵਾਲੇ ਲੋਕ ਪੂਰੀ ਤਰ੍ਹਾਂ ਤੰਦਰੁਸਤ ਹੋਣ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਵਰਗੇ ਹਾਲਾਤ ਨਾ ਬਣਨ।

Share this Article
Leave a comment