‘ਵਿਸ਼ਵ ਕਿਤਾਬ ਦਿਵਸ’ ਦਾ ਇਤਿਹਾਸ ਤੇ ਮਹੱਤਤਾ

TeamGlobalPunjab
4 Min Read

ਅਵਤਾਰ ਸਿੰਘ

ਸਪੇਨ ਦੇ ਮਸ਼ਹੂਰ ਨਾਵਲਕਾਰ,ਕਵੀ ਤੇ ਨਾਟਕਕਾਰ ਮਾਈਕਲ ਡੀ ਸਰਵੈਂਟਸ ਸਾਵੇਦਰਾ ਦਾ ਜਨਮ 29-8-1547 ਨੂੰ ਸਪੇਨ ਦੀ ਰਾਜਧਾਨੀ ਮੈਡਰਿਡ ਤੋਂ 20 ਕਿਲੋਮੀਟਰ ਦੂਰ ਇਕ ਪਿੰਡ ਵਿਚ ਹੋਇਆ।

ਉਹ ਫੌਜ ਵਿਚ ਭਰਤੀ ਹੋ ਗਿਆ ਪਰ ਉਸਦਾ ਰੁਝਾਨ ਲਿਖਣ ਵੱਲ ਸੀ। ਉਸਨੇ 1585 ‘ਚ ‘ਲਾ ਗੈਲਾਟੀ’ ਨਾਵਲ ਲਿਖਿਆ ਜੋ ਵੱਡੀ ਪੱਧਰ ‘ਤੇ ਲੋਕਾਂ ਨੇ ਪਸੰਦ ਕੀਤਾ। ਨੌਕਰੀ ਤੋਂ ਬਾਅਦ ਦੁਕਾਨਦਾਰੀ ਕਰਦਿਆਂ ਜਿੰਦਗੀ ਦੇ ਆਖਰੀ ਸਾਲਾਂ ਵਿਚ 9 ਨਾਵਲ ਤੇ ਕਈ ਕਿਤਾਬਾਂ ਲਿਖੀਆਂ। UNSECO ਨੇ ਲੋਕਾਂ ਦੇ ਮਨਾਂ ਅੰਦਰ ਕਿਤਾਬ ਪ੍ਰਤੀ ਪ੍ਰੇਮ ਪੈਦਾ ਕਰਨ ਲਈ ਹਰ ਸਾਲ 1995 ਤੋਂ ਉਸਦੇ ਸ਼ਰਧਾਂਜਲੀ ਵਾਲੇ ਦਿਨ 23 ਅਪ੍ਰੈਲ ਨੂੰ ਵਿਸ਼ਵ ਬੁਕ ਦਿਵਸ ਮਨਾਉਣ ਦਾ ਐਲਾਨ ਕੀਤਾ।

ਵਿਸ਼ਵ ਬੁਕ ਦਿਵਸ ਨੂੰ World Book Days & CopyRight Day ਤੇ International Day of Book ਕਿਹਾ ਜਾਂਦਾ ਹੈ। ਇੰਗਲੈਂਡ ਤੇ ਆਇਰਲੈਂਡ ਵਿੱਚ ਮਾਰਚ ਮਹੀਨੇ ਦੇ ਪਹਿਲੇ ਵੀਰਵਾਰ ਇਹ ਦਿਨ ਮਨਾਇਆ ਜਾਂਦਾ ਹੈ।
ਯੂਨੈਸਕੋ ਵਲੋਂ ਹਰ ਸਾਲ ਵਿਸ਼ਵ ਦੇ ਇਕ ਦੇਸ਼ ਦੇ ਸ਼ਹਿਰ ਨੂੰ ‘ਯੂਨੈਸਕੋ ਸੰਸਾਰ ਕਿਤਾਬ ਰਾਜਧਾਨੀ’ ਦਾ ਦਰਜਾ ਦਿੱਤਾ ਜਾਂਦਾ। ਇਹ ਦਰਜਾ ਦਿੱਲੀ ਨੂੰ 2005 ਵਿਚ ਮਿਲਿਆ ਸੀ।
ਵਿਲੀਅਮ ਸ਼ੈਕਸਪੀਅਰ ਜਿਸ ਦੀ ਮੌਤ 22-4-1616 ਨੂੰ ਹੋਈ ਸੀ ਪਰ ਉਸਨੂੰ ਅੱਜ ਦੇ ਦਿਨ 23 ਅਪ੍ਰੈਲ 1616 ਨੂੰ ਦਫ਼ਨਾਇਆ ਗਿਆ ਸੀ ਇਸ ਵਾਸਤੇ ਇਹ ਦਿਨ ਉਸ ਨੂੰ ਸਮਰਪਿਤ ਕੀਤਾ ਜਾਂਦਾ ਹੈ ਕਿਉਕਿ ਇਸੇ ਦਿਨ 23-4-1564 ਨੂੰ ਜਨਮ ਹੋਇਆ।

- Advertisement -

23 ਅਪ੍ਰੈਲ 1923 ਨੂੰ ਹੀ ਰੂਸੀ ਅਮਰੀਕੀ ਨਾਵਲਕਾਰ ਵਲਾਦੀਮੀਰ ਨਾਬਕੋਵ ਤੇ ਕੋਲੰਬੀਆ ਦੇ ਮੈਨੂਇਲ ਮੇਜੀਆ ਵਲੇਜੋ ਦੇ ਜਨਮ ਹੋਏ। 23 ਅਪ੍ਰੈਲ 1616 ਨੂੰ ਪੀਰੂ ਹੀ ਦੇ ਪ੍ਰਸਿਧ ਲੇਖਕ ਗਾਰਸੀਲੋਸੋ ਡੀ ਵੇਗਾ,1981 ਵਿਚ ਸਪੇਨ ਦੇ ਪੱਤਰ ਪ੍ਰੇਰਕ ਜੋਸੇਪ ਪਲਾ, 1996 ਆਸਟ੍ਰੇਲੀਆ ਦੇ ਨਾਵਲਕਾਰ ਪੀ ਐਲ ਟਟਰੇਵਰਸ ਨੇ ਅਕਾਲ ਚਲਾਣਾ ਕੀਤਾ।

‘ਚੰਗੀਆਂ ਕਿਤਾਬਾਂ ਤੋਂ ਵਧ ਚੰਗੀ ਖੁਸ਼ਬੋ ਹੋਰ ਕਿਤੇ ਨਹੀ ਮਿਲਦੀ’ ਭੌਤਿਕ ਵਿਗਿਆਨੀ ਮੈਂਕਸ ਕਾਰਲ ਅਰਨਸਟ ਲੁਦਵਿਗ ਪਲੈਂਕ ਦਾ ਜਨਮ 23-4-1958 ਨੂੰ ਜਰਮਨੀ ਦੇ ਕੀਲ ਸ਼ਹਿਰ ਵਿੱਚ ਹੋਇਆ। 1874 ਵਿੱਚ ਮਿਉਨਿਖ ਯੂਨੀਵਰਸਿਟੀ ਤੋਂ ਦਸਵੀਂ ਕੀਤੀ। ਪਲੈਂਕ ਜੋ ਸੰਗੀਤ ਦਾ ਸ਼ੋਕੀਨ ਸੀ ਪਰ ਉਸਨੇ ਹਿਸਾਬ ਤੇ ਭੌਤਿਕ ਵਿਗਿਆਨ ਦੀ ਪੜਾਈ ਨੂੰ ਪਹਿਲ ਦਿੱਤੀ।

ਬਰਲਿਨ ਤੋਂ ‘ਤਾਪ ਗਤੀ ਵਿਗਿਆਨ ਦੇ ਦੂਸਰੇ ਸਿਧਾਂਤ’ ਦੀ ਪੀ ਐਚ ਡੀ ਕੀਤੀ ਤੇ ਮਿਉਨਿਖ ਵਿੱਚ ਫਿਜਿਕਸ ਦਾ ਲੈਕਚਰਾਰ ਲੱਗ ਗਿਆ। 1880 ਵਿਚ ‘ਉਰਜਾ ਦੇ ਅਣੂਆਂ ਦੇ ਕੁਐਟਾਂ ਸਿਧਾਂਤ’ ਨੂੰ ਪੇਸ਼ ਕੀਤਾ। 1913 ਵਿਚ ਇਸ ਸਿਧਾਂਤ ਨੂੰ ਉਸ ਵੇਲੇ ਵਿਗਿਆਨੀਆਂ ਨੇ ਮੰਨਿਆ ਜਦ ਵਿਗਿਆਨੀ ਨੀਲਜ਼ ਬੋਹਰ ਨੇ ਆਈਡਰੋਜ ਆਈਟਮ ਬੰਬ ਦੀ ਬਣਤਰ ਤੇ ਇਸ ਦੀਆਂ ਸਪੈਕਟਰਲ ਲਾਇਨਾਂ ਨੂੰ ਮੈਕਸ ਦੇ ਸਿਧਾਂਤ ਨਾਲ ਸਮਝਾਇਆ।
1918 ਵਿਚ ‘ਉਰਜਾ ਦੇ ਅਣੂ ਸਿਧਾਂਤ’ ਤੇ ਨੋਬਲ ਇਨਾਮ ਮਿਲਿਆ। ਉਸਨੇ ਫਿਜਿਕਸ ਦੇ ਨਾਲ ਫਿਲਾਸਫੀ, ਮਿਊਜਿਕ ਤੇ ਧਾਰਮਿਕ ਉਲਝਣਾਂ ਨੂੰ ਹੱਲ ਕੀਤਾ ਤੇ ਇਨ੍ਹਾਂ ਵਿਸ਼ਿਆਂ ‘ਤੇ ਲੇਖ ਲਿਖੇ। ਉਹ ਹਮੇਸ਼ਾਂ ਨਰੋਈਆਂ, ਮਾਨਵ ਕਦਰਾਂ ਕੀਮਤਾਂ ਦਾ ਹਮਾਇਤੀ ਰਿਹਾ ਤੇ ਲੋਕਾਂ ਉਤੇ ਹੁੰਦੇ ਜੁਲਮਾਂ ਖਿਲਾਫ ਅਵਾਜ ਉਠਾਉਂਦਾ ਰਿਹਾ। ਇਸਦੀ ਪਰਵਾਰਿਕ ਜਿੰਦਗੀ ਬੜੀ ਮੁਸ਼ਕਲਾਂ ਵਾਲੀ ਸੀ ਤੇ ਇਸਦੀ ਪਤਨੀ 1909 ਵਿੱਚ ਤੇ ਛੋਟਾ ਪੁੱਤਰ ਪਹਿਲੀ ਵਿਸ਼ਵ ਜੰਗ ਤੇ ਦੋਵੇਂ ਬੇਟੀਆਂ ਦੀ ਬੱਚਿਆਂ ਦੇ ਜਣੇਪੇ ਸਮੇ ਮੌਤ ਹੋ ਗਈ।

ਦੂਜੀ ਵਿਸ਼ਵ ਜੰਗ ਵਿਚ ਬੰਬਾਰੀ ਨਾਲ ਘਰ ਤਬਾਹ ਹੋ ਗਿਆ ਤੇ ਵੱਡੇ ਪੁੱਤਰ ਨੂੰ ਹਿਟਲਰ ਨੂੰ ਕਤਲ ਕਰਨ ਦੇ ਦੋਸ਼ ਵਿਚ ਮੌਤ ਦੇ ਘਾਟ ਉਤਾਰ ਦਿਤਾ ਗਿਆ। 4-10-1947 ਨੂੰ ਮੈਕਸ ਪਲੈਂਕ ਸਦਾ ਲਈ ਦੁਨੀਆ ਨੂੰ ਅਲਵਿਦਾ ਕਹਿ ਗਿਆ।

Share this Article
Leave a comment