ਸੰਦੀਪ ਸਿੰਘ ‘ਤੇ ਛੇੜਛਾੜ ਦੇ ਇਲਜ਼ਾਮ ਲਗਾਉਣ ਵਾਲੀ ਕੋਚ ਦੀ ਸਿਹਤ ਖਰਾਬ, ਜ਼ਹਿਰ ਦੇਣ ਦਾ ਖਦਸ਼ਾ

Rajneet Kaur
2 Min Read

ਨਿਊਜ਼ ਡੈਸਕ: ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ‘ਤੇ ਛੇੜਛਾੜ ਦੇ ਇਲਜ਼ਾਮ ਲਗਾਉਣ ਵਾਲੀ ਕੋਚ ਦੀ ਸਿਹਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ।ਇਸ ਸਮੇਂ ਉਹ ਹਸਪਤਾਲ ‘ਚ ਹੈ ‘ਤੇ ਇਲਾਜ ਜਾਰੀ ਹੈ। ਪਰਿਵਾਰ ਨੇ ਖਦਸ਼ਾ ਜਤਾਇਆ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਜ਼ਹਿਰ ਦਿਤਾ ਗਿਆ ਹੈ ਅਤੇ ਆਉਣ ਵਾਲੇ ਦਿਨ੍ਹਾਂ ‘ਚ ਸਰਕਾਰ ਉਸਨੂੰ ਮਰਵਾ ਸਕਦੀ ਹੈ।

ਦਸ ਦਈਏ ਕਿ  ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਨੇ ਸੁਰੱਖਿਆ ਹਟਾਉਣ ਲਈ ਡੀਜੀਪੀ ਨੂੰ ਲੈ ਕੈ ਪੱਤਰ ਲਿਖਿਆ ਹੈ। ਉਸ ਦਾ ਦੋਸ਼ ਹੈ ਕਿ ਸਕਿਓਰਿਟੀ ਕਾਰਨ ਉਸ ਦੀ ਪ੍ਰਾਈਵੇਸੀ ਨਹੀਂ ਰਹਿੰਦੀ। ਕੋਚ ਦੀ ਸਿਹਤ 3 ਦਿਨਾਂ ਤੋਂ ਖਰਾਬ ਹੈ। ਉਸ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਲਿਜਾਇਆ ਗਿਆ ਹੈ, ਜਿੱਥੋਂ ਦੋ ਦਿਨਾਂ ਬਾਅਦ ਰਿਪੋਰਟ ਆਉਣ ’ਤੇ ਕਾਰਨਾਂ ਦਾ ਪਤਾ ਲੱਗੇਗਾ। ਮਹਿਲਾ ਕੋਚ ਨੇ ਦੋਸ਼ ਲਾਇਆ ਕਿ ਸੁਰੱਖਿਆ ਗਾਰਡਾਂ ਨੇ ਉਸ ਨੂੰ ਗਲਤ ਖਾਣਾ ਦਿੱਤਾ ਹੈ।  ਡਾਕਟਰਾਂ ਅਨੁਸਾਰ ਕਿਸੇ ਜ਼ਹਿਰੀਲਾ ਪਦਾਰਥ ਖਾਧੇ ਜਾਣ ਦਾ ਸ਼ੱਕ ਹੈ। ਕੋਚ ਨੇ ਡੀਜੀਪੀ ਪੀਕੇ ਅਗਰਵਾਲ ਨੂੰ ਲਿਖੀ ਚਿੱਠੀ ਵਿੱਚ ਸੁਰੱਖਿਆ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਸੁਰੱਖਿਆ ਕਰਮਚਾਰੀ ਉਸ ਦੇ ਨਾਲ ਬਾਹਰ ਨਹੀਂ ਜਾਂਦੇ। ਘਰ ਦੇ ਨੌਕਰਾਂ ਨਾਲ ਲੜਦੇ ਨੇ, ਅਜਿਹੀ ਸੁਰੱਖਿਆ ਨਹੀਂ ਚਾਹੀਦੀ, ਜੋ ਮੇਰੀ ਸੁਰੱਖਿਆ ਹੀ ਨਾ ਕਰ ਸਕੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment