ਮਹਾਨ ਚਿੰਤਕ ਤੇ ਵਿਗਿਆਨੀ ਆਰੀਆ ਭੱਟ

TeamGlobalPunjab
3 Min Read

-ਅਵਤਾਰ ਸਿੰਘ

ਮਹਾਨ ਚਿੰਤਕ ਆਰੀਆ ਭੱਟ ਭਾਰਤ ਦਾ ਪਹਿਲਾ ਵਿਗਿਆਨੀ ਸੀ ਜਿਸਨੇ ਇਹ ਧਾਰਨਾ ਪੇਸ਼ ਕੀਤੀ ਕਿ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ ਅਤੇ ਤਾਰੇ ਅਕਾਸ਼ ਅੰਦਰ ਸਥਿਰ ਹਨ।

ਉਸ ਅਨੁਸਾਰ ਧਰਤੀ ਦੀ ਇੱਕ ਪਰਿਕ੍ਰਮਾ ਗਤੀ ਦਾ ਸਮਾਂ 23 ਘੰਟੇ, 56 ਮਿੰਟ ਤੇ 4 ਸੈਕਿੰਡ ਹੈ। ਪਰ ਆਰੀਆ ਭੱਟ ਨੇ ਇਹ ਨਹੀਂ ਕਿਹਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਜੋ ਕਿ ਕਾਪਰਨੀਕਸ ਨੇ 16ਵੀਂ ਸਦੀ ‘ਚ ਜਾ ਕੇ ਕਿਹਾ।

ਆਰੀਆ ਭੱਟ ਦਾ ਜਨਮ 21 ਮਾਰਚ 476 ਈਸਵੀ ਨੂੰ ਹੋਇਆ। ਉਹ ਇਕ ਕ੍ਰਾਂਤੀਕਾਰੀ ਵਿਚਾਰਕ ਸੀ। ਉਹ ਜੋਤਿਸ਼ ਵਿਦਿਆ ਨਾਲ ਸਹਿਮਤ ਨਹੀਂ ਸੀ।ਉਸਨੇ ਦੋ ਕਿਤਾਬਾਂ ਲਿਖੀਆਂ ਪਹਿਲੀ ‘ਆਰੀਆ ਭੱਟੀਈ’ ਤੇ ਦੂਜੀ ਜਿਸ ਦੀ ਜਾਣਕਾਰੀ ਮਿਲਦੀ ਹੈ ਪਰ ਉਪਲੱਬਧ ਨਹੀਂ, ‘ਆਰੀਆ ਭੱਟ ਸਿਧਾਂਤ’।

- Advertisement -

ਆਰੀਆ ਭੱਟੀਈ (499 ਈਸਵੀ) ਕਿਤਾਬ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ।1 ਗਤਿਕਾ ਪਾਦ 2 ਗਣਿਤ ਪਾਦ 3 ਕਾਲ ਕਿਰਿਆ ਪਾਦ 4 ਗੋਲਾਪਾਦ (ਖਗੋਲ)। ਉਸਦੀ ਵਿਲੱਖਣਤਾ ਇਹ ਸੀ ਕਿ ਉਸਨੇ ਆਪਣਾ ਗਰੀੰਥ ਕਾਵਿ ਸਲੋਕ ਵਿੱਚ ਲਿਖਿਆ। ਪਹਿਲੇ ਗਿਤਿਕਾ ਪਾਦ ਨੂੰ ਲਿਖਣ ਲਈ ਉਸਨੂੰ ਅੱਖਰਾਂ ਵਿੱਚ ਅੰਕ ਲਿਖਣ ਦੀ ਨਵੀਂ ਵਿਧੀ ਖੋਜਣੀ ਪਈ।

ਇਸਦੇ 13 ਸਲੋਕ ਹਨ। ਇਕੋ ਹੀ ਸਲੋਕ ਅੰਦਰ ਆਪਣੀ ਨਵੀਂ ਵਰਣਾਂਕ ਪ੍ਰਣਾਲੀ ਦੀ ਪ੍ਰੀਭਾਸ਼ਾ ਤੇ ਸਾਰੇ ਨਿਯਮ ਪੇਸ਼ ਕਰ ਦਿਤੇ। ਦੂਜੇ ਭਾਗ ਵਿੱਚ ਗਣਿਤਪਾਦ ਦੇ 33 ਸਲੋਕਾਂ ਅੰਦਰ ਵਰਗਮੂਲ,ਘਣਮੂਲ ਦੇ ਨਿਯਮ ਅਤੇ ਸਮਤਲ ਅਕਾਰਾਂ ਦੇ ਖੇਤਰਫਲ ਤੋਂ ਇਲਾਵਾ ਸ਼ੰਕੂ ਤੇ ਦੇ ਗੋਲੇ ਦਾ ਘਣਫਲ ਕੱਢਣ ਦੇ ਸੂਤਰ ਦਰਜ ਹਨ।

ਤੀਜੇ ਭਾਗ ਕਾਲ ਕਿਰਿਆ ਵਿੱਚ ਸੂਰਜੀ ਸਾਲ ਤੇ ਚੰਦਰ ਮਹੀਨੇ ਦੀ ਪ੍ਰੀਭਾਸ਼ਾ ਦਾ ਵਰਨਣ ਹੈ।ਚੌਥੇ ਗੋਲਾਪਾਦ ਅੰਦਰ ਗਰਿਹਾਂ ਦੀ ਗਤੀ ਬਾਰੇ ਜਿਕਰ ਹੈ।ਵੈਦਿਕ ਕਾਲ ਵਿੱਚ ਮੰਨਿਆ ਜਾਂਦਾ ਸੀ ਕਿ ਰਾਹੂ ਕੇਤੂ ਰਾਕਸ਼ ਗ੍ਰਹਿਣ ਲਾਉਦੇ ਹਨ ਪਰ ਆਰੀਆ ਭੱਟ ਨੇ ਦਸਿਆ ਕਿ ਚੰਦਰਮਾ ਦਾ ਪਰਛਾਵਾਂ ਧਰਤੀ ਤੇ ਪੈਂਦਾ ਹੈ ਉਸ ਵੇਲੇ ਸੂਰਜ ਗ੍ਰਹਿਣ ਤੇ ਜਦ ਧਰਤੀ ਦਾ ਪਰਛਾਵਾਂ ਚੰਦਰਮਾ ਤੇ ਪੈਂਦਾ ਤਾਂ ਚੰਦ ਗ੍ਰਹਿਣ ਲਗਦਾ ਹੈ।

ਉਸਨੇ ਪੰਜ ਤਤਾਂ ਦੇ ਸਿਧਾਂਤ ਨੂੰ ਵੀ ਰਦ ਕੀਤਾ, ਉਸਨੇ ਆਕਾਸ਼ ਨੂੰ ਤੱਤ ਨਹੀਂ ਮੰਨਿਆ ਤੇ ਉਸ ਮੁਤਾਬਿਕ ਧਰਤੀ ਮਿਟੀ, ਪਾਣੀ, ਹਵਾ ਤੇ ਅੱਗ ਦੀ ਬਣੀ ਹੋਈ ਹੈ।

ਇਸ ਮਹਾਨ ਵਿਗਿਆਨੀ ਆਰੀਆ ਭੱਟ ਦਾ 550 ਈ ਵਿਚ ਦੇਹਾਂਤ ਹੋ ਗਿਆ।

- Advertisement -

***
ਨਸਲੀ ਭੇਦ ਭਾਵ ਰੋਕੋ ਦਿਵਸ ਹਰ ਸਾਲ 21 ਮਾਰਚ ਨੂੰ ਮਨਾਇਆ ਜਾਂਦਾ ਹੈ। ਸੰਸਾਰ ਭਰ ਵਿੱਚ ਵੱਧ ਰਹੀ ਨਫ਼ਰਤ, ਅਸ਼ਹਿਣਸੀਲਤਾ ਅਤੇ ਅਪਰਾਧ ਦੀਆਂ ਘਟਨਾਵਾਂ ਤੇ ਯੂ ਐਨ ਉ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਕੌਮਾਤਰੀ ਜਥੇਬੰਦੀਆਂ ਨੂੰ ਇਸਦੇ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਕੱਟੜਪੰਥੀ ਸਿਆਸੀ ਦਲਾਂ ਵੱਲੋਂ ਘੱਟ ਗਿਣਤੀਆਂ ਖਿਲਾਫ ਵੰਡ ਫੈਲਾਉ ਧਾਰਨਾ ਨੂੰ ਖਤਰਨਾਕ ਦੱਸਿਆ। ਇੱਥੋਂ ਤੱਕ ਕਿ ਕਦੇ ਮੱਧ ਵਰਗ ਰਹੀਆਂ ਪਾਰਟੀਆਂ ਨੇ ਆਪਣੇ ਵਿਚਾਰ ਕਟੜ ਕਰ ਲਏ ਹਨ, ਕਦੇ ਉਦਾਰਵਾਦ ਰਹੇ ਦੇਸ਼ਾਂ ‘ਚ ਹੁਣ ਵਿਦੇਸ਼ੀ ਲੋਕਾਂ ਨੂੰ ਪਸੰਦ ਨਾ ਕੀਤੇ ਜਾਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ।

ਇਕ ਯੁੱਧ ਚਲ ਰਿਹਾ ਹੈ ਅਤੇ ਇਹ ਤੱਦ ਤੱਕ ਚਲਦਾ ਰਹੇਗਾ ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਅਤੇ ਮਿਹਨਤਕਸ਼ ਲੋਕਾਂ ਨੂੰ ਤੇ ਉਹਨਾਂ ਦੇ ਆਮਦਨ ਵਸੀਲਿਆਂ ਨੂੰ ਲੁੱਟਦੇ ਰਹਿਣਗੇ।

Share this Article
Leave a comment