ਮਹਾਨ ਵਿਗਿਆਨੀ ਗੈਲੀਲਿਉ ਤੇ ਸਟੀਫ਼ਨ ਹਾਕਿੰਗ – ਪੜ੍ਹੋ ਕਿਹੜੀਆਂ ਕੀਤੀਆਂ ਖੋਜਾਂ

TeamGlobalPunjab
6 Min Read

-ਅਵਤਾਰ ਸਿੰਘ

ਗੈਲੀਲਿਉ 17 ਸਾਲ ਦੀ ਉਮਰ ਵਿੱਚ ਇੱਕ ਵਾਰ ਚਰਚ ਵਿੱਚ ਪ੍ਰਾਰਥਨਾ ਕਰਨ ਗਿਆ ਤੇ ਉੱਥੇ ਵੇਖਿਆ ਹਨੇਰਾ ਹੋਣ ’ਤੇ ਪਾਦਰੀ ਛੱਤ ਨਾਲ ਲਮਕਦੇ ਸਟੈਂਡ ਉੱਪਰ ਟੰਗੇ ਲੈਂਪ ਨੂੰ ਜਗਾ ਰਿਹਾ ਸੀ। ਜਦ ਪਾਦਰੀ ਨੇ ਲੈਂਪ ਛੱਡਿਆ ਤਾਂ ਉਹ ਏਧਰ ਉਧਰ ਝੂਟਣ ਲੱਗ ਪਿਆ। ਗਲੈਲੀਉ ਨੇ ਧਿਆਨ ਨਾਲ ਵੇਖਿਆ ਕਿ ਹਰ ਝੂਲੇ ਵਿੱਚ ਇੱਕੋ ਜਿਹਾ ਸਮਾਂ ਲੱਗਦਾ ਹੈ, ਉਸ ਸਮੇਂ ਘੜੀਆਂ ਨਹੀ ਸਨ ਹੁੰਦੀਆਂ ਪਰ ਡਾਕਟਰੀ ਦਾ ਵਿਦਿਆਰਥੀ ਹੋਣ ਕਰਕੇ ਨਬਜ਼ ਦੀ ਲੈਅ-ਬੱਧ ਗਤੀ ਤੋਂ ਜਾਣੂੰ ਸੀ। ਉਸਨੇ ਆਪਣੇ ਤਜ਼ਰਬੇ ਨਾਲ ਪਲਸ ਮੀਟਰ ਬਣਾਇਆ ਜੋ ਬਾਅਦ ਵਿੱਚ ਪੈਂਡੂਲਮ ਵਿੱਚ ਵਿਕਸਤ ਹੋਇਆ। 23 ਸਾਲਾਂ ਦਾ ਉਹ ਪੀਸਾ ਯੂਨੀਵਰਸਿਟੀ ਵਿੱਚ ਲੈਕਚਰਾਰ ਲੱਗਿਆ ਤਾਂ ਉਸਨੇ ਪੜ੍ਹਿਆ ਕਿ ਵੱਖ ਵੱਖ ਭਾਰ ਵਾਲੀਆਂ ਦੋ ਚੀਜ਼ਾਂ ਨੂੰ ਇੱਕੋ ਜਿਹੀ ਉਚਾਈ ਤੋਂ ਇੱਕੋ ਵਾਰ ਸੁੱਟਿਆ ਜਾਵੇ ਤਾਂ ਭਾਰੀ ਚੀਜ਼ ਧਰਤੀ ’ਤੇ ਪਹਿਲਾਂ ਡਿੱਗੇਗੀ, ਇਸ ਤਜ਼ਰਬੇ ਲਈ ਉਸਨੇ ਪੀਸਾ ਦਾ ਝੁਕਿਆ ਟਾਵਰ ਚੁਣਿਆ।

ਉਹ ਸੌ ਅਤੇ ਇੱਕ ਪੌਂਡ ਦੇ ਕ੍ਰਮਵਾਰ ਦੋ ਗੋਲੇ ਨਾਲ ਲੈ ਕੇ ਚੜ੍ਹਿਆ। ਹਜ਼ਾਰਾਂ ਦੀ ਤਾਦਾਦ ਵਿੱਚ ਇਕੱਤਰ ਵਿਦਿਆਰਥੀ, ਅਧਿਆਪਕ, ਲੋਕ ਇਹ ਤਮਾਸ਼ਾ ਵੇਖਣ ਪਹੁੰਚੇ। ਲੋਕਾਂ ਨੂੰ ਉਮੀਦ ਸੀ ਕਿ ਗਲੈਲੀਉ ਆਪਦੇ ਤਜ਼ਰਬੇ ਵਿੱਚੋਂ ਸਫ਼ਲ ਨਹੀਂ ਹੋਵੇਗਾ, ਪਰ ਜਦੋਂ ਉਸਨੇ ਦੋਵੇਂ ਗੋਲੇ ਇੱਕੋ ਸਮੇਂ ਹੇਠਾਂ ਸੁੱਟੇ ਤਾਂ ਲੋਕ ਹੈਰਾਨ ਰਹਿ ਗਏ ਕਿ ਦੋਵੇਂ ਗੋਲੇ ਧਰਤੀ ਤੇ ਇੱਕੋ ਸਮੇਂ ਡਿੱਗੇ। ਟੈਲੀਸਕੋਪ ਦੀ ਕਾਢ ਕੱਢਣ ਉਪਰੰਤ ਰਾਜੇ ਸਿੰਗ ਅਰੋਰੀਆ ਨੂੰ ਵਿਖਾਈ ਤੇ ਉਹ ਹੈਰਾਨ ਰਹਿ ਗਿਆ ਤੇ ਉਸ ਨੇ ਦੂਰਬੀਨ ਨਾਲ ਆਮ ਨਾਲੋਂ ਦਸ ਗੁਣਾ ਚੀਜ਼ਾਂ ਨੇੜੇ ਵੇਖੀਆਂ। ਫਿਰ ਗਲੇਲਿਉ ਨੇ ਇਸਦੀ ਮਦਦ ਨਾਲ ਬ੍ਰਹਿਮੰਡ ਦੀ ਖੋਜ ਕੀਤੀ। ਉਸਨੇ ਵਿਗਿਆਨੀ ਕਾਪਰਨੀਕਸ ਦੇ ਵਿਚਾਰਾਂ ਦੀ 1616 ਵਿੱਚ ਤਾਈਦ ਕੀਤੀ ਤੇ ਕਿਹਾ, ” ਸਾਡੇ ਬ੍ਰਹਿਮੰਡ ਦਾ ਕੇਂਦਰ ਸੂਰਜ ਹੈ ਤੇ ਧਰਤੀ ਉਸਦੇ ਦੁਆਲੇ ਘੁੰਮਦੀ ਹੈ।”

ਉਸ ਸਮੇਂ ਧਰਮ ਅਨੁਸਾਰ ਧਰਤੀ ਦੁਆਲੇ ਵੱਖ ਵੱਖ ਗ੍ਰਹਿਆਂ ਦੇ ਇਨ੍ਹਾਂ ਗੋਲ ਪੱਥਰਾਂ ਨੂੰ ਹੀ ਸਵਰਗ ਮੰਨਿਆ ਜਾਂਦਾ ਸੀ। ਇਨਾਂ ਸਾਰੇ ਪੱਥਰਾਂ ਦਾ ਕੇਂਦਰ ਧਰਤੀ ਨੂੰ ਮੰਨਿਆ ਜਾਂਦਾ ਸੀ। ਇਹ ਧਾਰਨਾ ਵੀ ਸੀ ਕਿ ਇਹ ਗੋਲ ਅਕਾਰ ਪੱਥਰ, ਪਿਆਜ ਦੇ ਛਿਲਕਿਆਂ ਵਾਂਗ, ਇਕ ਦੂਜੇ ਨਾਲ ਜੁੜੇ ਰਹਿੰਦੇ ਹਨ। ਤਾਰਿਆਂ ਦੇ ਸਮੂਹ ਨੂੰ ਨੌਵਾਂ ਸਵਰਗ ਕਿਹਾ ਜਾਂਦਾ ਸੀ। ਉਸ ਤੋਂ ਉੱਤੇ ਦਸਵਾਂ ਪਰਮਾਤਮਾ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਸੀ।

- Advertisement -

ਇਸ ਖੋਜ ਨੂੰ ਖੁੱਲ੍ਹਾ ਵਿਰੋਧ ਮੰਨਿਆ ਗਿਆ। ਉਸਨੇ ਪ੍ਰਸਿੱਧ ਕਿਤਾਬ ” Dialogue Concerning the Two Principal Systems of World” ਲਿਖੀ ਜੋ ਚਰਚ ਦੀ ਨਜ਼ਰ ਵਿੱਚ ਇੱਕ ਗੁਨਾਹ ਸੀ। ਉਸਨੂੰ ਕੋਰਟ ਵੱਲੋਂ ਸੰਮਨ ਜਾਰੀ ਕੀਤੇ ਗਏ। ਉਸ ’ਤੇ ਕਾਫ਼ੀ ਦਬਾਅ ਪਾ ਕੇ ਗਲਤੀ ਮਨਾਈ ਗਈ। ਪ੍ਰੰਤੂ ਉਸਦੀ ਜ਼ਮੀਰ ਨੇ ਲਾਹਨਤਾਂ ਪਾਈਆਂ ਤੇ ਉਹ ਪਛਤਾਵੇ ਨਾਲ ਭਰ ਗਿਆ। ਉਸਨੇ ਥਿੜਕਦੀ ਅਵਾਜ਼ ਨਾਲ ਧਰਤੀ ਵੱਲ ਵੇਖ ਕੇ ਕਿਹਾ,
” ਇਹ ਧਰਤੀ ਹੀ ਹੈ ਜੋ ਸੂਰਜ ਦੁਆਲੇ ਘੁੰਮਦੀ ਹੈ। “ਇਹ ਕਹਿਣ ਬਦਲੇ ਉਸਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। 1637 ਵਿੱਚ ਅੱਖਾਂ ਦੀ ਜੋਤੀ ਚਲੇ ਗਈ ਤੇ 8 ਜਨਵਰੀ 1642 ਵਿੱਚ ਇਹ ਵਿਗਿਆਨ ਦਾ ਦੀਵਾ ਬੁੱਝ ਗਿਆ।

ਸਟੀਫ਼ਨ ਹਾਕਿੰਗ ਦਾ ਜਨਮ 8 ਜਨਵਰੀ 1942 ਵਿੱਚ ਇੰਗਲੈਂਡ ਦੇ ਔਕਸਫੋਰਡ ਸ਼ਹਿਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਹ ਬਹੁਤ ਹੁਸ਼ਿਆਰ ਸੀ, ਉਸ ਦੇ ਪਿਤਾ ਡਾਕਟਰ ਅਤੇ ਮਾਂ ਘਰੇਲੂ ਔਰਤ ਸੀ। ਸਟੀਫ਼ਨ ਦੀ ਬੁੱਧੀਮਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ ਬਚਪਨ ਵਿੱਚ ਉਸ ਨੂੰ ਲੋਕ ਆਈਸਟਾਈਨ ਕਹਿ ਕੇ ਬਲਾਉਂਦੇ ਸਨ, ਸਟੀਫ਼ਨ ਦੀ ਗਣਿਤ ਵਿੱਚ ਬਹੁਤ ਰੁਚੀ ਸੀ।

ਉਹਨਾਂ ਨੇ ਪੁਰਾਣੇ ਇਲੈਕਟ੍ਰੋਨਿਕ ਉਪਕਰਣਾਂ ਨਾਲ ਕੰਪਿਊਟਰ ਬਣਾ ਦਿੱਤਾ ਸੀ। 17 ਸਾਲ ਉਮਰ ਵਿੱਚ Oxford ਯੂਨੀਵਰਸਟੀ ਵਿੱਚ ਦਾਖਲਾ ਲੈ ਲਿਆ। ਪੜ੍ਹਾਈ ਦੌਰਾਨ ਉਹਨਾਂ ਨੂੰ ਕੁੱਝ ਕੰਮ ਕਰਨ ਵਿੱਚ ਦਿੱਕਤ ਆਊਣ ਲੱਗੀ ਸੀ। ਇੱਕ ਵਾਰ ਸਟੀਫ਼ਨ ਛੁੱਟੀਆਂ ਮਨਾਉਣ ਲਈ ਆਪਣੇ ਘਰ ਆਏ ਹੋਏ ਸੀ ਤਾਂ ਪੌੜੀਆਂ ਤੋਂ ਡਿੱਗ ਪਏ ਅਤੇ ਬੇਹੋਸ਼ ਹੋ ਗਏ। ਸ਼ੁਰੂ ਵਿੱਚ ਤਾਂ ਸਭ ਨੇ ਕਮਜ਼ੋਰ ਹੋਣ ਕਾਰਨ ਡਿੱਗਿਆ ਸਮਝ ਲਿਆ ਸੀ, ਪਰ ਵਾਰ-ਵਾਰ ਇਸੇ ਤਰ੍ਹਾਂ ਅਲੱਗ-ਅਲੱਗ ਸਮੱਸਿਆਵਾਂ ਆਉਣ ਲੱਗੀਆਂ ਤਾਂ ਪਤਾ ਲੱਗਿਆ ਕਿ ਉਹਨਾਂ ਨੂੰ ਕਦੀ ਨਾ ਠੀਕ ਹੋਣ ਵਾਲੀ ਬਿਮਾਰੀ “Neuron Motor Disease” ਸੀ।

ਇਸ ਬਿਮਾਰੀ ਕਾਰਨ ਮਾਸਪੇਸ਼ੀਆਂ ਨੂੰ ਕੰਟਰੋਲ ਕਰਨ ਵਾਲੀਆਂ ਸਾਰੀਆਂ ਨਸਾਂ ਹੌਲੀ-ਹੌਲੀ ਬੰਦ ਹੋ ਜਾਂਦੀਆਂ ਹਨ ਜਿਸ ਕਾਰਨ ਸਰੀਰ ਅਪੰਗ ਹੋ ਜਾਂਦਾ ਹੈ ਅਤੇ ਪੂਰੇ ਅੰਗ ਕੰਮ ਕਰਨਾ ਬੰਦਾ ਕਰ ਦਿੰਦੇ ਹਨ। ਡਾਕਟਰ ਦਾ ਕਹਿਣਾ ਸੀ ਕਿ ਸਟੀਫ੍ਨ ਹੁਣ ਸਿਰਫ 2 ਸਾਲ ਹੋਰ ਜਿਓਂ ਸਕਦਾ ਹੈ, ਸਟੀਫਿਨ ਨੂੰ ਇਸ ਗੱਲ ਦਾ ਡੂੰਘਾ ਸਦਮਾ ਲੱਗਿਆ।

ਉਹਨਾਂ ਨੇ ਕਿਹਾ “ਮੈਂ ਏਦਾਂ ਨਹੀਂ ਮਰ ਸਕਦਾ, ਮੇਰਾ ਜੀਵਨ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ”। ਸਟੀਫ਼ਨ ਨੇ ਆਪਣੀ ਬਿਮਾਰੀ ਨੂੰ ਭੁਲਾ ਕੇ ਤੁਰੰਤ ਆਪਣੇ ਵਿਗਿਆਨਕ ਜੀਵਨ ਦਾ ਸਫਰ ਸ਼ੁਰੂ ਕੀਤਾ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਿਗਿਆਨ ਨੂੰ ਸਮਰਪਿਤ ਕਰ ਦਿੱਤਾ। ਹੌਲੀ-ਹੌਲੀ ਉਹਨਾਂ ਦਾ ਨਾਮ ਪੂਰੀ ਦੁਨੀਆਂ ’ਤੇ ਫੈਲ ਗਿਆ। ਪਰ ਦੂਜੇ ਪਾਸੇ ਉਹਨਾਂ ਦਾ ਸਰੀਰ ਵੀ ਉਹਨਾਂ ਦਾ ਸਾਥ ਛੱਡਦਾ ਜਾ ਰਿਹਾ ਸੀ ਤੇ ਉਹਨਾਂ ਦਾ ਖੱਬਾ ਪਾਸਾ ਕੰਮ ਕਰਨਾ ਬੰਦ ਕਰ ਚੁੱਕਿਆ ਸੀ। ਬਿਮਾਰੀ ਵਧਣ ਕਾਰਨ ਉਹਨਾਂ ਨੂੰ ਵੀਲ੍ਹਚੇਅਰ ਦਾ ਸਹਾਰਾ ਲਿਆ ਜੋ ਇਕ ਕੰਪਿਊਟਰ ਨਾਲ ਬਣੀ ਹੈ, ਜੋ ਉਹਨਾਂ ਦੇ ਸਿਰ, ਅੱਖਾਂ ਤੇ ਉਹਨਾਂ ਦੇ ਹੱਥਾਂ ਦੀ ਕੰਪਨ ਨਾਲ ਪਤਾ ਲਗਾ ਲੈਂਦੀ ਹੈ ਕਿ ਉਹ ਕੀ ਬੋਲਣਾ ਚਾਹੁੰਦੇ ਨੇ। ਉਹਨਾਂ ਇੱਕ ਕਿਤਾਬ ਲਿਖੀ ‘ਸਮੇਂ ਦਾ ਸੰਖੇਪ ਇਤਿਹਾਸ’ ਜਿਸ ਨੇ ਦੁਨੀਆਂ ਭਰ ਦੇ ਵਿਗਿਆਨ ‘ਚ ਤਹਿਲਕਾ ਮਚਾ ਦਿੱਤਾ।

- Advertisement -
Share this Article
Leave a comment