ਹੈਰਾਨੀਜਨਕ ਵਿਆਹ : ਜਿਸ ਵਿੱਚ ਦੁਲਹਾ ਕੋਈ ਇਨਸਾਨ ਨਹੀਂ ਬਲਕਿ ਇੱਕ ਹਵਾਈ ਜਹਾਜ

TeamGlobalPunjab
2 Min Read

ਤੁਸੀਂ ਹਮੇਸਾ ਇੱਕ ਲੜਕੀ ਨੂੰ ਇੱਕ ਲੜਕੇ ਨਾਲ ਵਿਆਹ ਕਰਵਾਉਂਦੇ ਹੋਏ ਵੇਖਿਆ ਤੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਕਦੇ ਕਿਸੇ ਲੜਕੀ ਨੂੰ ਜਹਾਜ਼ ਨਾਲ ਵਿਆਹ ਕਰਵਾਉਂਦੇ ਵੇਖਿਆ ਹੈ।

ਜੀ ਹਾਂ ਇਹ ਸੱਚ ਹੈ। ਜਰਮਨੀ ਦੀ ਰਾਜਧਾਨੀ ਬਰਲਿਨ ‘ਚ ਰਹਿਣ ਵਾਲੀ 30 ਸਾਲਾ ਮਿਸ਼ੇਲ ਕੋਬਕੇ ਬੋਇੰਗ 737-800 ਨਾਲ ਮਾਰਚ ‘ਚ ਵਿਆਹ ਕਰਵਾਉਣ ਜਾ ਰਹੀ ਹੈ। ਮਿਸ਼ੇਲ ਕੋਬਕੇ ਨੇ ਬੋਇੰਗ ਜਹਾਜ਼ ਨੂੰ ਪਹਿਲੀ ਵਾਰ ਟੇਗਲ ਏਅਰਪੋਰਟ ‘ਤੇ ਮਾਰਚ 2014 ‘ਚ ਵੇਖਿਆ ਸੀ। ਜਿਸ ਤੋਂ ਬਾਅਦ ਮਿਸੇਲ ਨੂੰ ਪਹਿਲੀ ਨਜ਼ਰ ‘ਚ ਹੀ ਬੋਇੰਗ ਜਹਾਜ਼ ਨਾਲ ਪਿਆਰ ਹੋ ਗਿਆ ਸੀ।

- Advertisement -

2014 ਤੋਂ ਹੀ ਮਿਸ਼ੇਲ ਕੋਬਕੇ ਨੇ ਬੋਇੰਗ ਜਹਾਜ਼ ਨਾਲ ਵਿਆਹ ਕਰਨ ਦੀ ਯੋਜਨਾ ਬਣਾਈ ਸੀ। ਮਿਸ਼ੇਲ ਜਹਾਜ਼ ਨੂੰ ਪਿਆਰ ਨਾਲ “ਸਾਤਸ” ਕਹਿ ਕੇ ਬੁਲਾਉਂਦੀ ਹੈ। ਜਰਮਨੀ ਭਾਸ਼ਾ ‘ਚ ਇਹ ਸ਼ਬਦ ਪਿਆਰੇ ਲਈ ਬੋਲਿਆ ਜਾਂਦਾ ਹੈ।

ਮਿਸ਼ੇਲ ਕੋਬਕੇ ਪੇਸ਼ੇ ਤੋਂ ਸੇਲਸਵੁਮੈਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਸ ਦਾ ਦਿਲ ਕਰਦਾ ਹੈ ਤਾਂ ਉਹ ਬੋਇੰਗ ਜਹਾਜ਼ ਨੂੰ ਵੇਖਣ ਲਈ ਏਅਰਪੋਰਟ ਪਹੁੰਚ ਜਾਂਦੀ ਹੈ। ਪਿਛਲੇ ਸਾਲ ਸਤੰਬਰ ਮਹੀਨੇ ‘ਚ ਮਿਸ਼ੇਲ ਨੇ ਬੋਇੰਗ ਜਹਾਜ਼ ਨਾਲ ਕੁਝ ਤਸ਼ਵੀਰਾਂ ਵੀ ਕਲਿਕ ਕਰਵਾਈਆਂ ਸਨ।

https://www.instagram.com/p/Bsz8j78Az9j/?utm_source=ig_embed

ਮਿਸ਼ੇਲ ਕੋਬਕੇ ਹਮੇਸ਼ਾ ਜਹਾਜ਼ਾਂ ਦੇ ਪਾਰਟ (ਹਿੱਸੇ) ਇਕੱਠੇ ਕਰਦੀ ਰਹਿੰਦੀ ਹੈ। ਉਸ ਦਾ ਸੁਪਨਾ ਹੈ ਕਿ ਉਹ ਇੱਕ ਦਿਨ ਬੋਇੰਗ ਜਹਾਜ਼ਾਂ ਦੀ ਮਕੈਨਿਕ ਬਣੇ। ਮਿਸ਼ੇਲ ਨੇ ਬੋਇੰਗ ਜਹਾਜ਼ ਤੋਂ ਘੱਟ ਦੂਰੀ ਮਹਿਸੂਸ ਕਰਨ ਲਈ, ਬੋਇੰਗ ਜਹਾਜ਼ ਦਾ ਇੱਕ ਖਿਡੌਣਾ ਮਾਡਲ ਵੀ ਖਰੀਦਿਆ ਹੋਇਆ ਹੈ, ਜਿਸ ਨੂੰ ਉਹ ਹਮੇਸ਼ਾ ਸੌਂਣ ਸਮੇਂ ਆਪਣੇ ਨਾਲ ਰੱਖਦੀ ਹੈ।

- Advertisement -
Share this Article
Leave a comment