ਨੈਨੋ ਫਾਈਬਰ ਤਕਨੀਕ ਨਾਲ ਹੁਣ ਪਹਿਲੀ ਸਟੇਜ ‘ਚ ਲੱਗ ਜਾਵੇਗਾ ਕੈਂਸਰ ਦਾ ਪਤਾ

TeamGlobalPunjab
2 Min Read

ਨਿਊਜ਼ ਡੈਸਕ: ਮੌਜੂਦਾ ਸਮੇਂ ਭਾਰਤ ‘ਚ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਇੱਕ ਵੱਡੀ ਚੁਣੌਤੀ ਬਣ ਕੇ ਉੱਭਰ ਰਹੀ ਹੈ। ਜਿਸ ਦੇ ਚਲਦਿਆਂ ਕਾਨਪੁਰ ਆਈਆਈਟੀ ਦੇ ਵਿਗਿਆਨੀਆਂ ਨੇ ਇੱਕ ਨਵੀਂ ਖੋਜ ਕੀਤੀ ਹੈ ਜਿਸ ਨਾਲ ਕੈਂਸਰ ਦੀ ਬਿਮਾਰੀ ਦਾ ਪਹਿਲੇ ਪੜਾਅ ‘ਚ ਹੀ ਪਤਾ ਲਗਾਇਆ ਜਾ ਸਕੇਗਾ।

ਸਾਇੰਸ ਤੇ ਇੰਜੀਨੀਅਰਿੰਗ ਰਿਸਰਚ ਬੋਰਡ ਦੇ ਸਕੱਤਰ ਡਾ. ਸੰਦੀਪ ਵਰਮਾ, ਈ-ਸਪਿਨ ਦੇ ਡਾ. ਸੰਦੀਪ ਪਾਟਿਲ ਤੇ ਕਾਨਪੁਰ ਆਈਆਈਟੀ ਦੇ ਡਾ.ਸੁਬਰਾਮਣੀਅਮ ਗਣੇਸ਼, ਪਿਆਲੀ ਸਾਹਾ, ਸਵਿਤਾ ਕੁਮਾਰੀ ਤੇ ਗਗਨਦੀਪ ਕੌਰ ਨੇ ਇੱਕ ਲੰਮੀ ਖੋਜ ਤੋਂ ਬਾਅਦ ਨੈਨੋ ਫਾਈਬਰ ਮੈਟ ਤਿਆਰ ਕੀਤਾ ਹੈ।
ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ ਮੈਟ ‘ਤੇ ਖੂਨ ਦਾ ਨਮੂਨਾ ਪਾਉਂਦਿਆਂ ਹੀ ਘਾਤਕ ਬਿਮਾਰੀ (ਕੈਂਸਰ ਸੈੱਲ) ਦਾ ਪਤਾ ਲੱਗ ਜਾਵੇਗਾ। ਇਹ ਨੈਨੋ ਫਾਈਬਰ ਮੈਟ ਕੈਂਸਰ ਦੀ ਬਿਮਾਰੀ ਦੀ ਪਹਿਲੇ ਪੜਾਅ ‘ਚ ਵੀ ਜਾਂਚ ਕਰ ਲਵੇਗਾ।

ਵਿਗਿਆਨੀਆਂ ਵੱਲੋਂ ਇਸ ਮੈਟ ਦਾ ਸਫਲ ਪ੍ਰੀਖਣ ਕਾਨਪੁਰ ਦੀ ਆਈਆਈਟੀ ਲੈਬ ‘ਚ ਕੀਤਾ ਗਿਆ। ਇਸ ਤੋਂ ਬਾਅਦ ਪਸ਼ੂਆਂ ‘ਤੇ ਇਸ ਦਾ ਪ੍ਰੀਖਣ ਕੀਤਾ ਜਾਵੇਗਾ। ਇਸ ਦੀ ਸਫਲਤਾ ਤੋਂ ਬਾਅਦ ਹੀ ਇਸ ਦੀ ਵਰਤੋਂ ਹਸਪਤਾਲਾਂ ‘ਚ ਕੀਤਾ ਜਾ ਸਕੇਗੀ। ਵਿਗਿਆਨੀਆਂ ਨੇ ਇਸ ਤਕਨੀਕ ਲਈ ਪੇਟੈਂਟ ਲੈਣ ਲਈ ਵੀ ਅਰਜ਼ੀ ਦੇ ਦਿੱਤੀ ਹੈ।

ਵਿਗਿਆਨੀਆਂ ਨੇ ਇਸ ‘ਚ ਬਹੁਤ ਸਾਰੇ ਰਸਾਇਣ ਤੇ ਪਦਾਰਥ ਮਿਲਾਏ ਹਨ। ਇਹ ਮੈਟ ਬਲੱਡ ਕੈਂਸਰ ਤੋਂ ਇਲਾਵਾ, ਓਵੇਰੀ, ਛਾਤੀ, ਫੇਫੜਿਆਂ ਤੇ ਗੁਰਦੇ ਦੇ ਨਾਲ-ਨਾਲ ਦਿਮਾਗ ‘ਚ ਹੋਣ ਵਾਲੇ ਕੈਂਸਰ ਦਾ ਪਤਾ ਲਗਾਉਣ ‘ਚ ਵੀ ਮਦਦ ਕਰੇਗਾ।

- Advertisement -

ਡਾ. ਸੰਦੀਪ ਨੇ ਕਿਹਾ ਕਿ ਦੇਸ਼ ‘ਚ ਜ਼ਿਆਦਾਤਰ ਮਰੀਜ਼ ਸਿਰਫ ਇਸ ਲਈ ਮਰ ਜਾਂਦੇ ਹਨ ਕਿਉਂਕਿ ਇਸ ਬਿਮਾਰੀ ਦਾ ਦੇਰ ਨਾਲ ਪਤਾ ਲੱਗਦਾ ਹੈ। ਪਰ ਇਸ ਮੈਟ ਦੀ ਮਦਦ ਨਾਲ ਕੈਂਸਰ ਦੀ ਬਿਮਾਰੀ ਦਾ ਪਹਿਲੇ ਪੜਾਅ ‘ਚ ਹੀ ਪਤਾ ਲਗਾਇਆ ਜਾ ਸਕੇਗਾ ਤੇ ਇਸ ਬਿਮਾਰੀ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਸਕੇਗਾ।

ਦੱਸ ਦਈਏ ਕਿ ਹੁਣ ਤੱਕ ਕੋਈ ਅਜਿਹੀ ਤਕਨੀਕ ਨਹੀਂ ਸੀ ਜਿਸ ਨਾਲ ਕੈਂਸਰ ਦਾ ਸ਼ੁਰੂਆਤੀ ਪੜਾਅ ‘ਚ ਪਤਾ ਲਗਾਇਆ ਜਾ ਸਕੇ। ਜੇਕਰ ਕੈਂਸਰ ਦੀ ਬਿਮਾਰੀ ਦਾ ਪਤਾ ਪਹਿਲੇ ਪੜਾਅ ‘ਤੇ ਲੱਗ ਜਾਂਦਾ ਹੈ ਤਾਂ ਇਸ ਬਿਮਾਰੀ ਦਾ ਸਹੀ ਇਲਾਜ ਕੀਤਾ ਜਾ ਸਕਦਾ ਹੈ। ਇਸ ਦੇ ਉਲਟ ਵਿਦੇਸ਼ਾਂ ‘ਚ ਅਜਿਹੀ ਤਕਨੀਕ ਵਿਕਸਤ ਹੈ।

Share this Article
Leave a comment