ਬ੍ਰਿਟਿਸ਼ ਪੀਐਮ ਹਾਊਸ ਦਾ ਅਚਾਨਕ ਲਾਕ ਹੋਇਆ ਗੇਟ, ਰਿਸ਼ੀ ਸੁਨਕ ਇਸ ਨੇਤਾ ਦੇ ਨਾਲ ਖੜ੍ਹੇ ਰਹੇ ਬਾਹਰ

Rajneet Kaur
2 Min Read

ਨਿਊਜ਼ ਡੈਸਕ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਆਪਣੇ ਸਾਦੇ ਅਤੇ ਸਹਿਜ ਸੁਭਾਅ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਉਹ ਕਈ ਵਾਰ ਆਪਣੀਆਂ ਪ੍ਰਤੀਕਿਰਿਆਵਾਂ ਅਤੇ ਆਪਣੇ ਅੰਦਾਜ਼ ਕਾਰਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੇ ਹਨ। ਇਸ ਦੌਰਾਨ ਹਾਲ ਹੀ ‘ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਹਾਊਸ ਦੇ ਬਾਹਰ ਇਕ ਦਿਲਚਸਪ ਘਟਨਾ ਦੇਖਣ ਨੂੰ ਮਿਲੀ, ਜਦੋਂ ਰਿਸ਼ੀ ਸੁਨਕ ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਨਾਲ 10 ਡਾਊਨਿੰਗ ਸਟ੍ਰੀਟ ਦੇ ਬਾਹਰ ਖੜ੍ਹੇ ਸਨ ਅਤੇ ਅਚਾਨਕ 10 ਡਾਊਨਿੰਗ ਸਟ੍ਰੀਟ ਦਾ ਗੇਟ ਬੰਦ ਹੋ ਗਿਆ। ਉਹ ਅੰਦਰ ਜਾਣ ਲਈ ਅੱਗੇ ਵਧੇ ਪਰ ਉਦੋਂ ਤੱਕ ਦਰਵਾਜ਼ਾ ਨਹੀਂ ਖੁੱਲ੍ਹਿਆ। ਦੱਸਿਆ ਜਾ ਰਿਹਾ ਹੈ ਕਿ ਕੁਝ ਮਿੰਟਾਂ ਬਾਅਦ ਦਰਵਾਜ਼ਾ ਖੋਲ੍ਹਿਆ ਗਿਆ।

ਅਸਲ ਵਿੱਚ ਕੀ ਹੋਇਆ ਸੀ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੇ ਡੱਚ ਹਮਰੁਤਬਾ ਮਾਰਕ ਰੁਟੇ ਨੂੰ 10 ਡਾਊਨਿੰਗ ਸਟ੍ਰੀਟ ਦੇ ਬਾਹਰ ਦੇਖਿਆ ਗਿਆ। ਸੁਨਕ ਡੱਚ ਨੇਤਾ ਦਾ ਪੌੜੀਆਂ ‘ਤੇ ਸਵਾਗਤ ਕਰਦੇ ਨਜ਼ਰ ਆਏ, ਜਿੱਥੇ ਦੋਵਾਂ ਨੇ ਫੋਟੋਗ੍ਰਾਫ਼ਰਾਂ ਲਈ ਪੋਜ਼ ਦਿੱਤੇ। ਜਿਸ ਤੋਂ ਬਾਅਦ ਉਹ ਗੇਟ ਨਾ ਖੋਲ ਸਕੇ ਤੇ ਉਡੀਕ ਕਰਦੇ ਰਹੇ। ਵੀਡੀਓ ‘ਚ ਸੁਨਕ ਅਤੇ ਮਾਰਕ ਨੂੰ ਪੌੜੀਆਂ ‘ਤੇ ਖੜ੍ਹੇ ਹੋ ਕੇ ਇੰਤਜ਼ਾਰ ਕਰਦੇ ਦੇਖਿਆ ਜਾ ਸਕਦਾ ਹੈ। ਸੁਨਕ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਰਾਹਟ ਹੈ, ਜਦੋਂ ਕਿ ਮਾਰਕ  ਗੰਭੀਰ ਨਜ਼ਰ ਆ  ਰਹੇ ਹਨ। ਕੁਝ ਮਿੰਟਾਂ ਬਾਅਦ, ਇੱਕ ਸੁਰੱਖਿਆ ਗਾਰਡ ਨੇ ਆ ਕੇ ਦਰਵਾਜ਼ਾ ਖੋਲਿਆ। ਬਾਅਦ ਵਿੱਚ ਦੱਸਿਆ ਗਿਆ ਕਿ ਇਹ ਤਕਨੀਕੀ ਸਮੱਸਿਆ ਸੀ।

ਸੁਨਕ ਅਤੇ ਮਾਰਕ ਨੇ ਮੱਧ ਪੂਰਬ, ਯੂਕਰੇਨ ਅਤੇ ਗੈਰ-ਕਾਨੂੰਨੀ ਪ੍ਰਵਾਸ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਸੁਨਕ ਅਤੇ ਮਾਰਕ  ਦੀ ਮੁਲਾਕਾਤ ਇੱਕ ਘੰਟੇ ਤੋਂ ਵੱਧ ਸਮਾਂ ਚੱਲੀ। ਇਸ ਦੌਰਾਨ ਉਨ੍ਹਾਂ ਨੇ ਮੱਧ ਪੂਰਬ, ਯੂਕਰੇਨ ਅਤੇ ਗੈਰ-ਕਾਨੂੰਨੀ ਪ੍ਰਵਾਸ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment