ਇਹ ਮਹਿਲਾ ਇਸ ਵਜ੍ਹਾ ਕਾਰਨ ਹਰ ਰੋਜ਼ ਪਹਿਨਦੀ ਹੈ ਆਪਣੇ ਵਿਆਹ ਦਾ ਜੋੜਾ

TeamGlobalPunjab
2 Min Read

ਆਮ ਤੌਰ ‘ਤੇ ਕੁੜੀਆਂ ਵਿਆਹ ਦੇ ਦਿਨ ਹੀ ਵਿਆਹ ਦਾ ਜੋੜਾ ਪਹਿਨਦੀਆਂ ਹਨ ਤੇ ਉਸ ਤੋਂ ਬਾਅਦ ਉਹ ਪਿਆ ਹੀ ਰਹਿ ਜਾਂਦਾ ਹੈ ਪਰ ਆਸਟਰੇਲੀਆ ਦੇ ਐਡੀਲੇਡ ਸ਼ਹਿਰ ‘ਚ ਰਹਿਣ ਵਾਲੀ ਇਕ ਮਹਿਲਾ ਇਸ ਦੇ ਉਲਟ ਹੈ। ਉਹ ਹਰ ਰੋਜ਼ ਵਿਆਹ ਦਾ ਜੋੜਾ ਪਹਿਨਦੀ ਹੈ। ਭਾਵੇਂ ਕੋਈ ਵੀ ਕੰਮ ਹੋਵੇ, ਜਿਵੇਂ ਫਿਸ਼ਿੰਗ ਕਰਨਾ, ਜਿੰਮ ਜਾਣਾ ਜਾਂ ਸਟੇਡੀਅਮ ‘ਚ ਬੈਠ ਕੇ ਫੁੱਟਬਾਲ ਦਾ ਮੈਚ ਵੇਖਣਾ ਉਹ ਵਿਆਹ ਦਾ ਜੋੜਾ ਪਾ ਕੇ ਇਹ ਸਭ ਕਰਦੀ ਹੈ।

43 ਸਾਲਾ ਟੈਮੀ ਦੇ ਵਿਆਹ ਦਾ ਪਹਿਰਾਵਾ ਹਰ ਰੋਜ਼ ਪਹਿਨਣ ਦੇ ਪਿੱਛੇ ਦਾ ਕਾਰਨ ਭਾਰਤ ਨਾਲ ਸਬੰਧਤ ਹੈ, ਜਿਸ ਬਾਰੇ ਉਸਨੇ ਖ਼ੁਦ ਖ਼ੁਲਾਸਾ ਕੀਤਾ ਹੈ। ਜੇ ਇਸ ਕਾਰਨ ਬਾਰੇ ਤੁਹਾਨੂੰ ਪਤਾ ਲੱਗੇਗਾ ਤਾਂ ਤੁਸੀਂ ਵੀ ਮਹਿਲਾ ਦੀ ਤਰੀਫ ਕਰੋਗੇ।

ਟੈਮੀ ਨੇ ਦੱਸਿਆ ਕਿ ਸਾਲ 2016 ਵਿਚ ਉਹ ਭਾਰਤ ਘੁੰਮਣ ਆਈ ਸੀ। ਇਥੇ ਆ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਨਵੇਂ ਕੱਪੜੇ ਜਾਂ ਜੁੱਤੀਆਂ ‘ਤੇ ਬਹੁਤ ਜ਼ਿਆਦਾ ਖਰਚ ਕਰਦੀ ਹੈ। ਜਦੋਂ ਉਹ ਕੁਝ ਦਿਨਾਂ ਬਾਅਦ ਭਾਰਤ ਵਾਪਸ ਪਰਤੀ ਉਸ ਨੇ ਆਪਣਾ ਮਨ ਬਣਾ ਲਿਆ ਕਿ ਉਹ ਫਜ਼ੂਲ ਚੀਜ਼ਾਂ ‘ਤੇ ਹੋਰ ਖਰਚ ਨਹੀਂ ਕਰੇਗੀ।

ਇਸ ਦੌਰਾਨ, 2018 ਵਿੱਚ, ਟੈਮੀ ਦਾ ਵਿਆਹ ਤੈਅ ਹੋਇਆ ਸੀ। ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਣ ਦਿਨ ‘ਤੇ ਸਭ ਤੋਂ ਖੂਬਸੂਰਤ ਅਤੇ ਆਕਰਸ਼ਕ ਦਿਖਣਾ ਚਾਹੁੰਦੀ ਸੀ, ਇਸ ਲਈ ਉਸਨੇ ਲਗਭਗ 86 ਹਜ਼ਾਰ ਦਾ ਵਿਆਹ ਦਾ ਜੋੜਾ ਖਰਿਦਿਆ। ਪਰ ਉਸ ਸਮੇਂ, ਉਸਨੇ ਇਹ ਵੀ ਸੋਚਿਆ ਕਿ ਸਿਰਫ ਇੱਕ ਦਿਨ ਤੇ ਇੱਕ ਪਹਿਰਾਵੇ ਤੇ ਇੰਨਾ ਖਰਚ ਕਰਨਾ ਸਹੀ ਨਹੀਂ ਹੈ, ਇਸ ਲਈ ਉਸਨੇ ਡਰੈਸ ਦੇ ਪੂਰੇ ਪੈਸੇ ਵਸੂਲ ਕਰਨ ਬਾਰੇ ਸੋਚਿਆ ਅਤੇ ਇਸ ਨੂੰ ਰੋਜ਼ਾਨਾ ਕੱਪੜਿਆਂ ਵਾਂਗ ਪਹਿਨਣਾ ਸ਼ੁਰੂ ਕਰ ਦਿੱਤਾ।

ਮੀਡੀਆ ਰਿਪੋਰਟਾਂ ਅਨੁਸਾਰ, ਟੈਮੀ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਵਿਆਹ ਦਾ ਜੋੜਾ ਪਹਿਨ ਕੇ ਬਾਹਰ ਜਾਂਦੀ ਹੈ, ਲੋਕ ਉਸ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਵੇਖਦੇ ਹਨ। ਹਾਲਾਂਕਿ ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਰੋਜ਼ ਵਿਆਹ ਦਾ ਪਹਿਰਾਵਾ ਪਹਿਨਣਾ ਪਸੰਦ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅਗਲੀ ਛੁੱਟੀਆਂ ‘ਚ ਆਪਣੇ ਪਤੀ ਨਾਲ ਵਿਆਹ ਦੇ ਜੋੜੇ ‘ਚ ਘੁੰਮਣ ਵੀ ਜਾਵੇਗੀ।

Share this Article
Leave a comment