ਨਿਊਜ਼ ਡੈਸਕ: HDFC ਅਤੇ HDFC ਲਿਮਟਿਡ ਦੇ ਮੈਗਾ ਰਲੇਵੇਂ ਤੋਂ ਬਾਅਦ, ਬੈਂਕ ਦੇ ਸਾਬਕਾ ਚੇਅਰਮੈਨ ਬਾਰੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। HDFC ਦੇ ਸਾਬਕਾ ਚੇਅਰਮੈਨ ਦੀਪਕ ਪਾਰੇਖ ਨੇ 30 ਜੂਨ ਨੂੰ ਮੈਗਾ ਰਲੇਵੇਂ ਤੋਂ ਪਹਿਲਾਂ ਆਪਣੀ ਸੇਵਾਮੁਕਤੀ ਦਾ ਐਲਾਨ ਕੀਤਾ ਅਤੇ ਇੱਕ ਭਾਵਨਾਤਮਕ ਨੋਟ ਸਾਂਝਾ ਕੀਤਾ। ਪਾਰੇਖ ਨੇ ਕਿਹਾ ਕਿ ਹੁਣ ਉਨ੍ਹਾਂ ਲਈ ਆਰਾਮ ਕਰਨ ਦਾ ਸਮਾਂ ਹੈ। ਇਸ ਨੋਟ ਨੂੰ ਸਾਂਝਾ ਕਰਨ ਦੇ ਨਾਲ ਹੀ, ਉਸਨੇ ਕਿਹਾ ਕਿ ਐਚਡੀਐਫਸੀ ਦੇ ਸ਼ੇਅਰਧਾਰਕਾਂ ਲਈ ਇਹ ਮੇਰਾ ਆਖਰੀ ਸੰਚਾਰ ਹੋਵੇਗਾ। ਤੁਸੀਂ ਪੂਰੀ ਤਰ੍ਹਾਂ ਆਸਵੰਦ ਹੋ ਸਕਦੇ ਹੋ ਕਿ ਅਸੀਂ ਵਿਕਾਸ ਅਤੇ ਖੁਸ਼ਹਾਲੀ ਦੇ ਇੱਕ ਬਹੁਤ ਹੀ ਦਿਲਚਸਪ ਭਵਿੱਖ ਵੱਲ ਵਧ ਰਹੇ ਹਾਂ।
ਇਸ ਤੋਂ ਬਾਅਦ ਇੱਕ ਪੋਸਟ ਵਿੱਚ ਦੀਪਕ ਪਾਰੇਖ ਦਾ 1978 ਦਾ ਆਫਰ ਲੈਟਰ ਵਾਇਰਲ ਹੋਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਨੇ 1978 ‘ਚ ਔਰਗੇਨਾਈਜ਼ੇਸ਼ਬ ਨੂੰ ਜਵਾਇਨ ਕੀਤਾ ਸੀ।
ਵਾਇਰਲ ਹੋ ਰਿਹਾ ਇਹ ਪੱਤਰ 19 ਜੁਲਾਈ 1978 ਨੂੰ ਜਾਰੀ ਕੀਤਾ ਗਿਆ ਹੈ, ਇਹ ਪੇਸ਼ਕਸ਼ ਪੱਤਰ ਪਾਰੇਖ ਲਈ ਸੀ। ਉਨ੍ਹਾਂ ਨੂੰ HDFC ਵਿੱਚ ਡਿਪਟੀ ਜਨਰਲ ਮੈਨੇਜਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਪੱਤਰ ਅਨੁਸਾਰ ਪਾਰੇਖ ਦੀ ਉਸ ਸਮੇਂ ਬੇਸਿਕ ਤਨਖਾਹ 3500 ਰੁਪਏ ਅਤੇ ਮਹਿੰਗਾਈ ਭੱਤਾ 500 ਰੁਪਏ ਸੀ। ਇਸ ਤੋਂ ਇਲਾਵਾ ਉਹ 15 ਫੀਸਦੀ ਹਾਊਸ ਰੈਂਟ ਅਲਾਉਂਸ (HRA) ਦੇ ਵੀ ਹੱਕਦਾਰ ਸਨ।ਵਾਇਰਲ ਹੋ ਰਹੀ ਚਿੱਠੀ ਮੁਤਾਬਕ ਪਾਰੇਖ ਨਿਯਮਾਂ ਮੁਤਾਬਕ ਪੀ.ਐੱਫ., ਗ੍ਰੈਚੁਟੀ, ਮੈਡੀਕਲ ਬੈਨੀਫਿਟ ਅਤੇ ਐੱਲ.ਟੀ.ਏ. ਦਾ ਫਾਈਦਾ ਮਿਲਦਾ ਸੀ। 78 ਸਾਲਾ ਪਾਰੇਖ ਨੇ ਹਾਲ ਹੀ ਵਿੱਚ ਸੇਵਾਮੁਕਤੀ ਤੋਂ ਬਾਅਦ ਸ਼ੇਅਰਧਾਰਕਾਂ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਸੰਸਥਾ ਰਲੇਵੇਂ ਦੀ ਪ੍ਰਕਿਰਿਆ ਦੌਰਾਨ ਪਾਰਦਰਸ਼ੀ ਹੋਣ ਦੀ ਆਪਣੀ ਵਚਨਬੱਧਤਾ ਵਿੱਚ ਅਟਲ ਰਹੀ ਹੈ। ਹਾਲ ਹੀ ‘ਚ ਦੁਨੀਆ ਦੇ ਸਭ ਤੋਂ ਵੱਡੇ ਰਲੇਵੇਂ ਦੇ ਪੂਰੇ ਹੋਣ ‘ਤੇ ਉਨ੍ਹਾਂ ਕਿਹਾ ਕਿ ਹਿੱਸੇਦਾਰਾਂ ਲਈ ਸਾਰੇ ਨਿਯਮਾਂ ਦਾ ਨੇੜਿਓਂ ਪਾਲਣ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਐਚਡੀਐਫਸੀ ਬੈਂਕ ਵਿੱਚ ਟਰਾਂਸਫਰ ਕੀਤੇ ਗਏ ਸਾਰੇ ਕਰਮਚਾਰੀ ਜਾਣਦੇ ਹਨ ਕਿ ਤੁਸੀਂ ਹਮੇਸ਼ਾ ਆਪਣੇ ਨਾਲ ‘ਐਚਡੀਐਫਸੀ’ ਦਾ ਅਮਿੱਟ ਚਿੰਨ੍ਹ ਲੈ ਕੇ ਜਾਓਗੇ। ਤਬਦੀਲੀ ਨੂੰ ਅਪਣਾਓ, ਇੱਕ ਟੀਮ ਵਜੋਂ ਕੰਮ ਕਰਨਾ ਜਾਰੀ ਰੱਖੋ। ਇੱਕ ਦੂਜੇ ਦਾ ਸਮਰਥਨ ਕਰੋ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.