ਬਿੱਲ ਗੇਟਸ ਨੂੰ ਲੱਗੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ, ਕਿਹਾ ਮੈਂ ਟੀਕੇ ਦੇ ਯੋਗ ਹਾਂ

TeamGlobalPunjab
1 Min Read

ਵਰਲਡ ਡੈਸਕ:-ਮਾਈਕਰੋਸੌਫਟ ਦੇ ਸੰਸਥਾਪਕ ਤੇ ਪਰਉਪਕਾਰੀ ਬਿੱਲ ਗੇਟਸ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਇਸ ਹਫਤੇ ਦੇ ਅੰਤ ਵਿੱਚ ਬਿੱਲ ਗੇਟਸ ਨੇ ਟਵੀਟ ਕੀਤਾ, “65 ਸਾਲ ਦੇ ਹੋਣ ਦਾ ਇੱਕ ਫਾਇਦਾ ਇਹ ਹੈ ਕਿ ਮੈਂ ਕੋਵਿਡ -19 ਟੀਕੇ ਲਈ ਯੋਗ ਹਾਂ। ਇਸ ਹਫ਼ਤੇ ਮੈਨੂੰ ਆਪਣੀ ਪਹਿਲੀ ਖੁਰਾਕ ਮਿਲੀ ਤੇ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ।”

ਬਿੱਲ ਗੇਟਸ ਨੇ ਅੱਗੇ ਲਿਖਿਆ, “ਉਨ੍ਹਾਂ ਸਾਰੇ ਵਿਗਿਆਨੀਆਂ, ਅਜ਼ਮਾਇਸ਼ ਭਾਗੀਦਾਰਾਂ, ਰੈਗੂਲੇਟਰਾਂ ਤੇ ਫਰੰਟ ਲਾਈਨ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ, ਜੋ ਸਾਨੂੰ ਇੱਥੇ ਤੱਕ ਲੈ ਕੇ ਆਏ ਹਨ।”

ਦੱਸ ਦਈਏ  ਵੈਕਸੀਨ ਨੂੰ ਲੈ ਕੇ ਬਿੱਲ ਗੇਟਸ ‘ਤੇ ਕਈ ਦੋਸ਼ ਲਗਾਏ ਗਏ। ਇਸ ਤੋਂ ਪਹਿਲਾਂ ਦੀਆਂ ਖਬਰਾਂ ਫੈਲੀਆਂ ਸੀ ਕਿ ਕੋਰੋਨਾ ਬਿਲ ਗੇਟਸ ਤੇ ਫਾਰਮਾਸਿਊਟੀਕਲ ਕੰਪਨੀਆਂ ਦੀ ਮਿਲੀਭੁਗਤ ਹੈ ਤਾਂ ਜੋ ਇਸ ਦੀ ਦਵਾਈ ਤਿਆਰ ਕਰਨ ਵਾਲੀਆਂ ਕੰਪਨੀਆਂ ਨੂੰ ਫਾਇਦਾ ਹੋਏ। ਫਿਰ ਇਹ ਸੁਣਨ ਨੂੰ ਮਿਲਿਆ ਕਿ ਕੋਰੋਨਾ ਵਾਇਰਸ ਵੈਕਸੀਨ ਜ਼ਰੀਏ, ਉਹ ਲੋਕਾਂ ਦੇ ਸਰੀਰ ‘ਚ ਇੱਕ ਮਾਈਕਰੋ ਚਿੱਪ ਲਗਾਉਣਾ ਚਾਹੁੰਦਾ ਹੈ ਤਾਂ ਜੋ ਵਾਇਰਸ ਦੀ ਸਥਿਤੀ ਬਾਰੇ ਲੋਕ ਵਧੇਰੇ ਜਾਣਕਾਰੀ ਹਾਸਲ ਕਰ ਸਕਣ। ਹਾਲਾਂਕਿ, ਮਾਈਕ੍ਰੋਸਾੱਫਟ ਦੇ ਸੰਸਥਾਪਕ ਨੇ ਇਨ੍ਹਾਂ ਰਿਪੋਰਟਾਂ ਨੂੰ ਝੂਠੇ ਦੱਸਦਿਆਂ ਉਨ੍ਹਾਂ ਤੋਂ ਇਨਕਾਰ ਕੀਤਾ ਹੈ।

Share this Article
Leave a comment