ਖਾਲੀ ਹੋਏ ਰਜਿਸਟਰਾਰ ਅਹੁਦੇ ‘ਤੇ ਕੀਤੀ ਪਹਿਲੀ ਨਿਯੁਕਤੀ, ਵਿਦਿਆਰਥੀ ਵਲੋਂ ਕੀਤੀ ਗਈ ਨਾਅਰੇਬਾਜ਼ੀ

TeamGlobalPunjab
1 Min Read

ਪਟਿਆਲਾ :- ਬੀਤੇ ਵੀਰਵਾਰ ਨੂੰ ਕਾਰਜਕਾਰੀ ਵਾਈਸ ਚਾਂਸਲਰ ਰਵਨੀਤ ਕੌਰ ਪੰਜਾਬੀ ਯੂਨੀਵਰਸਿਟੀ ਪੁੱਜੇ। ਰਵਨੀਤ ਕੌਰ ਵੱਲੋਂ ਡੀਸੀ ਤੇ ਐੱਸਐੱਸਪੀ ਨਾਲ ਮੀਟਿੰਗ ਕਰਨ ਤੋਂ ਬਾਅਦ ਸ਼ਾਮ ਨੂੰ ਡਾ. ਵਰਿੰਦਰ ਕੌਸ਼ਿਕ ਨੂੰ ਰਜਿਸਟਰਾਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।

ਦਵਿੰਦਰ ਪਾਲ ਸਿੱਧੂ ਵੱਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਹੋਈ ਇਸ ਨਵੀਂ ਨਿਯੁਕਤੀ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨਾਂ ਵਿਚ ਯੂਨੀਵਰਸਿਟੀ ਦੇ 40 ਅਧਿਆਪਕ ਅਹਿਮ ਸੰਵਿਧਾਨਕ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ ਜਿਸ ਤੋਂ ਬਾਅਦ ਵੀਸੀ ਨੇ ਖਾਲੀ ਹੋਏ ਰਜਿਸਟਰਾਰ ਅਹੁਦੇ ‘ਤੇ ਪਹਿਲੀ ਨਿਯੁਕਤੀ ਕੀਤੀ ਗਈ ਹੈ।

ਡਾ. ਕੌਸ਼ਿਕ ਇਕ ਸਾਲ ਲਈ ਰਜਿਸਟਰਾਰ ਦੇ ਅਹੁਦੇ ਦਾ ਕਾਰਜਕਾਰ ਸਾਂਭਣਗੇ। ਇਸ ਨਿਯੁਕਤੀ ‘ਤੇ ਜਿੱਥੇ ਪੰਜਾਬੀ ਯੂਨੀਵਸਿਟੀ ਅਧਿਆਪਕ ਸੰਘ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ, ਉਥੇ ਵਿਦਿਆਰਥੀ ਜਥੇਬੰਦੀਆਂ ਨੇ ਕੈਂਪਸ ਵਿਚ ਪੁਲਿਸ ਦੇ ਦਾਖਲੇ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੇ ਵੀਸੀ ਦਫਤਰ ਦੇ ਬਾਹਰ ਪੋਸਟਰ ਫੜ ਕੇ ਰੋਸ ਜ਼ਾਹਰ ਕੀਤਾ ਤੇ ਕੈਂਪਸ ਨੂੰ ਆਮ ਦਿਨਾਂ ਵਾਂਗ ਖੋਲ੍ਹਣ ਦੀ ਮੰਗ ਵੀ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਨੂੰ ਪੱਕਾ ਵੀਸੀ ਦੇਣ ਦੀ ਮੰਗ ਵੀ ਕੀਤੀ।

TAGGED: ,
Share this Article
Leave a comment