ਫਿਲਮ ‘ਆਦਿ ਪੁਰਸ਼’ ਦੇ ਸੈੱਟ ‘ਤੇ ਲੱਗੀ ਅੱਗ, ਸੈੱਟ ‘ਤੇ ਮੌਜੂਦ ਸਨ ਨਿਰਦੇਸ਼ਕ

TeamGlobalPunjab
2 Min Read

ਨਿਊਜ਼ ਡੈਸਕ – ਪ੍ਰਭਾਸ ਦੀ ਅਗਲੀ ਪੀਰੀਅਡ ਫਿਲਮ ‘ਆਦਿ ਪੁਰਸ਼’ ਦੇ ਸੈੱਟ ‘ਤੇ ਅੱਗ ਲੱਗ ਗਈ। ਇਸ ਦੌਰਾਨ ਸੈੱਟ ਪੂਰੀ ਤਰ੍ਹਾਂ ਸੜ ਗਿਆ। ਮੁੰਬਈ ਦੇ ਮਲਾਦ ਖੇਤਰ ਦੇ ਰੇਟਰੋ ਗਰਾਉਂਡ ‘ਤੇ ਸੈੱਟ ਨੂੰ ਸ਼ਾਮ ਕਰੀਬ 4 ਵਜੇ ਅੱਗ ਲੱਗੀ। ਘਟਨਾ ਦੇ ਸਮੇਂ 50-60 ਲੋਕ ਉਥੇ ਮੌਜੂਦ ਸਨ। ਪਰ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਇਸ ਸੈੱਟ ‘ਤੇ ਕੋਈ ਵੀ ਫਿਲਮ ਦੇ ਮੁੱਖ ਅਦਾਕਾਰਾਂ ‘ਚੋਂ ਮੌਜੂਦ ਨਹੀਂ ਸੀ। ਮਹਿੰਗੇ ਬਜਟ ਦੀ ਇਸ ਫਿਲਮ ‘ਚ ਪ੍ਰਭਾਸ ਭਗਵਾਨ ਰਾਮ ਤੇ ਸੈਫ ਅਲੀ ਖਾਨ ਰਾਵਣ ਦੀ ਭੂਮਿਕਾ ‘ਚ ਨਜ਼ਰ ਆਉਣਗੇ।

‘ਆਦਿ ਪੁਰਸ਼’ ਦੀ ਸ਼ੂਟਿੰਗ ਦਾ ਅੱਜ ਪਹਿਲਾ ਦਿਨ ਸੀ। ਫਾਇਰ ਬ੍ਰਿਗੇਡ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇਸ ਫਿਲਮ ਦੀ ਸਹਿ-ਨਿਰਮਾਤਾ ਕੰਪਨੀ ਟੀ-ਸੀਰੀਜ਼ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਕ੍ਰੋਮਾ ਬੈਕਗ੍ਰਾਉਂਡ ‘ਤੇ ਕੀਤੀ ਜਾ ਰਹੀ ਹੈ। ਕੁਝ ਸੀਨ ਜੋ ਵੀਐਫਐਕਸ ਦੁਆਰਾ ਪ੍ਰਦਰਸ਼ਤ ਕੀਤੇ ਜਾਣੇ ਸਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ।

ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਮਰਾਠੀ ਫਿਲਮਾਂ ਦੇ ਅਭਿਨੇਤਾ ਸੂਰਿਆ ਤੇ ਨਿਰਦੇਸ਼ਕ ਓਮ ਰਾਉਤ ਮੌਜੂਦ ਸਨ। ਸ਼ੂਟਿੰਗ ਦੌਰਾਨ ਮੌਜੂਦ ਕਿਸੇ ਵੀ ਕਰੁ ਨੂੰ ਕੋਈ ਤਕਲੀਫ ਨਹੀਂ ਹੋਈ। ਅੱਗ ਲੱਗਦੇ ਹੀ ਸਾਰਿਆਂ ਨੂੰ ਸੈੱਟ ਤੋਂ ਬਾਹਰ ਕੱਢ ਲਿਆ ਗਿਆ।

ਦੱਸ ਦਈਏ ‘ਆਦਿਪੁਰਸ਼’ ਦੇ ਨਿਰਦੇਸ਼ਕ ਓਮ ਰਾਉਤ ਨੇ ਇਸ ਤੋਂ ਪਹਿਲਾਂ ਅਜੇ ਦੇਵਗਨ ਨਾਲ ਇਕ ਸੁਪਰਹਿੱਟ ਫਿਲਮ ‘ਤਾਨਹਾਜੀ’ ਬਣਾਈ ਸੀ, ਜੋ ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ ਸੀ।

- Advertisement -

Share this Article
Leave a comment