ਅਸ਼ਵਗੰਧਾ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਹੁੰਦੇ ਹਨ ਇਹ ਹੈਰਾਨੀਜਨਕ ਲਾਭ?

TeamGlobalPunjab
4 Min Read

ਨਿਊਜ਼ ਡੈਸਕ : ਅਸ਼ਵਗੰਧਾ ਇੱਕ ਆਯੁਰਵੈਦਿਕ ਔਸ਼ਧੀ ਹੈ, ਜਿਸ ‘ਚ ਅਨੇਕਾਂ ਚਿਕਿਤਸਕ ਗੁਣ ਪਾਏ ਜਾਂਦੇ ਹਨ। ਇਸ ਦਾ ਉਪਯੋਗ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਤੇ ਮੋਟਾਪਾ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ। ਅਸ਼ਵਗੰਧਾ ਔਸ਼ਧੀ ਦੀ ਵਰਤੋਂ ਆਯੂਰਵੈਦ ਦੇ ਨਾਲ ਯੂਨਾਨੀ, ਸਿੱਧ, ਅਫਰੀਕੀ ਅਤੇ ਹੋਮਿਓਪੈਥਿਕ ਦਵਾਈਆਂ ਦੇ ਰੂਪ ‘ਚ ਵੀ ਕੀਤੀ ਜਾਂਦੀ ਹੈ। ਜੇਕਰ ਤੁਸੀਂ ਆਪਣਾ ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਅਸ਼ਵਗੰਧ ਤੁਹਾਡੀ ਇਸ ਖਵਾਹਿਸ਼ ਨੂੰ ਪੂਰਾ ਕਰ ਸਕਦਾ ਹੈ। ਮੋਟਾਪਾ ਘਟਾਉਣ ਲਈ ਅਸ਼ਵਗੰਧਾ ਦੀ ਵਰਤੋਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਆਓ ਜਾਣਦੇ ਹਾਂ :

ਰੋਜ਼ਾਨਾ ਇੱਕ ਗਿਲਾਸ ਕੋਸੇ ਦੁੱਧ ‘ਚ ਇੱਕ ਚਮਚਾ ਅਸ਼ਵਗੰਧਾ ਪਾਉਡਰ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਮੈਟਾਬੌਲਿਜ਼ਮ ਮਜ਼ਬੂਤ ਅਤੇ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ। ਇਸ ਦਾ ਵਧੇਰੇ ਲਾਭ ਲੈਣ ਤੇ ਸਵਾਦ ਵਧਾਉਣ ਲਈ ਇਸ ‘ਚ ਇਲਾਇਚੀ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ। ਹਾਲਾਂਕਿ ਬਾਜ਼ਾਰ ‘ਚ ਅਸ਼ਵਗੰਧਾ ਦੇ ਕੈਪਸੂਲ ਵੀ ਉਪਲੱਬਧ ਹਨ ਪਰ ਅਸ਼ਵਗੰਧਾ ਪਾਊਡਰ ਜ਼ਿਆਦਾ ਅਸਰਦਾਰ ਹੁੰਦਾ ਹੈ।

ਅਸ਼ਵਗੰਧਾ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਬਣਾਉਂਦਾ ਹੈ। ਜਿਸ ਨਾਲ ਸਰੀਰ ‘ਚ ਖਾਣਾ ਚੰਗੀ ਤਰ੍ਹਾਂ ਨਾਲ ਹਜ਼ਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਮੈਟਾਬੌਲਿਜ਼ਮ ਵੀ ਵੱਧਦਾ ਹੈ। ਇਹ ਸਰੀਰ ‘ਚ ਮੌਜੂਦ ਵਾਧੂ ਚਰਬੀ ਨੂੰ ਸਾੜਣ ‘ਚ ਵੀ ਮਦਦ ਕਰਦਾ ਹੈ। ਇਸ ਲਈ ਅਸ਼ਵਗੰਧਾ ਦਾ ਉਪਯੋਗ ਕਰਕੇ ਤੁਸੀਂ ਬਹੁਤ ਘੱਟ ਸਮੇਂ ‘ਚ ਆਪਣਾ ਮੋਟਾਪਾ ਘਟਾ ਸਕਦੇ ਹੋ।

- Advertisement -

ਤਣਾਅ ਜਾਂ ਕੋਰਟੀਸੋਲ ਹਾਰਮੋਨਜ਼ ਦਾ ਵੱਧਣਾ ਵੀ ਮੋਟਾਪਾ ਵਧਣ ਦਾ ਇੱਕ ਮੁੱਖ ਕਾਰਨ ਹੈ। ਇਨ੍ਹਾਂ ਹਾਰਮੋਨਜ਼ ਨੂੰ ਘਟਾਉਣ ਲਈ ਅਸੀਂ ਨਿਯਮਿਤ ਤੌਰ ‘ਤੇ ਅਸ਼ਵਗੰਧਾ ਪਾਊਡਰ ਦਾ ਸੇਵਨ ਕਰ ਸਕਦੇ ਹਾਂ। ਤਣਾਅ ਘਟਣ ਨਾਲ ਪੇਟ ਦੀ ਚਰਬੀ ਵੀ ਘੱਟਣੀ ਸ਼ੁਰੂ ਹੋ ਜਾਂਦੀ ਹੈ।

ਅਸ਼ਵਗੰਧਾ ‘ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦੇ ਹਨ। ਕਿਉਂਕਿ ਮਸਲਜ਼ ਮਾਸ ਵਧਣ ਨਾਲ ਸਰੀਰ ‘ਚ ਫੈਟ (ਚਰਬੀ) ਤੇ ਵਜ਼ਨ ਨਹੀਂ ਵੱਧਦਾ।

- Advertisement -

ਅਸ਼ਵਗੰਧਾ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ‘ਚ ਵੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਅਸ਼ਵਗੰਧਾ ‘ਚ ਮੌਜੂਦ ਐਂਟੀ ਬੈਕਟਰੀਆ ਸਰੀਰ ਦੀ ਸੋਜਸ਼ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਜਿਸ ਕਾਰਨ ਸਰੀਰ ‘ਤੇ ਜ਼ਿਆਦਾ ਚਰਬੀ ਜਮ੍ਹਾ ਨਹੀਂ ਹੁੰਦੀ ਅਤੇ ਭਾਰ ਕੰਟਰੋਲ ‘ਚ ਰਹਿੰਦਾ ਹੈ।

ਅਸ਼ਵਗੰਧਾ ਐਡਰੀਨਲ ਗਲੈਂਡ ਅਤੇ ਕੋਰਟੀਸੋਲ ਦੇ ਪੱਧਰ ਨੂੰ ਨਿਯਮਿਤ ਕਰਨ ‘ਚ ਵੀ ਮਦਦ ਕਰਦਾ ਹੈ। ਅਸ਼ਵਗੰਧਾ ਕਰਸਰ ਕਰਨ ਲਈ ਸਰੀਰ ‘ਚ ਵਾਧੂ ਊਰਜਾ ਪੈਦਾ ਕਰਦਾ ਹੈ ਤੇ ਸਰੀਰਿਕ ਥਕਾਵਟ ਨੂੰ ਵੀ ਦੂਰ ਕਰਦਾ ਹੈ। ਅਸ਼ਵਗੰਧਾ ‘ਚ ਮੌਜੂਦ ਆਇਰਨ ਦੀ ਭਰਪੂਰ ਮਾਤਰਾ ਖੂਨ ਦੇ ਗੇੜ ਨੂੰ ਵੀ ਵਧਾਉਂਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਵਧੀਆ ਨੀਂਦ ਲੈਣ ਲਈ ਵੀ ਅਸ਼ਵਗੰਧਾ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਧਿਆਨਯੋਗ ਗੱਲਾਂ :

ਰੋਜ਼ਾਨਾ ਜੀਵਨ ‘ਚ ਅਸ਼ਵਗੰਧਾ ਦੀ ਜ਼ਿਆਦਾ ਵਰਤੋਂ ਸਰੀਰ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ ਅਸ਼ਵਗੰਧਾ ਦੀ ਵਰਤੋਂ ਸੀਮਤ ਰੂਪ ‘ਚ ਹੀ ਕਰਨੀ ਚਾਹੀਦੀ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਉਲਟੀਆਂ, ਪੇਟ ਦਰਦ, ਬਲੱਡ ਪ੍ਰੈਸ਼ਰ ਘਟਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Image result for ashwagandha with milk

ਇਸ ਤਰ੍ਹਾਂ ਚਿਕਿਤਸਕ ਗੁਣਾਂ ਨਾਲ ਭਰਪੂਰ ਅਸ਼ਵਗੰਧਾ, ਬਿਮਾਰੀਆਂ ਨੂੰ ਖਤਮ ਕਰਨ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦਗਾਰ ਸਾਬਤ ਹੋ ਸਕਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment