ਇੰਡੋਨੇਸ਼ੀਆ ‘ਚ ਆਏ ਭੁਚਾਲ ਨੇ ਮਚਾਈ ਤਬਾਹੀ 56 ਦੇ ਕਰੀਬ ਮੌਤਾਂ, 700 ਜ਼ਖਮੀ

Global Team
2 Min Read

ਨਿਊਜ ਡੈਸਕ :ਹਾਲ ਹੀ ‘ਚ ਇੰਡੋਨੇਸ਼ੀਆ ‘ਚ ਆਏ ਜ਼ਬਰਦਸਤ ਭੂਚਾਲ ਨੇ ਹਲਾ ਕੇ ਰੱਖ ਦਿੱਤਾ। ਸਥਾਨਕ ਮੀਡੀਆ ਵੱਲੋਂ ਸਿਆਨਜੂਰ ਸੂਬੇ ਦੇ ਸਥਾਨਕ ਪ੍ਰਸ਼ਾਸਨ ਮੁਖੀ ਹਰਮਨ ਸੁਹਰੇਨਮੈਨ ਦੇ ਹਵਾਲੇ ਨਾਲ ਦੱਸਿਆ ਕਿ ਤਾਜ਼ਾ ਅੰਕੜਿਆਂ ਮੁਤਾਬਕ 5.6 ਤੀਬਰਤਾ ਵਾਲੇ ਭੂਚਾਲ ਵਿੱਚ ਘੱਟੋ-ਘੱਟ 56 ਲੋਕ ਮਾਰੇ ਗਏ ਹਨ ਅਤੇ 700 ਤੋਂ ਵੱਧ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਮੀਡੀਆ ਵੱਲੋਂ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਸੀ ਕਿ ਇਸ ਭੂਚਾਲ ਕਾਰਨ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਤੋਂ ਵੱਧ ਜ਼ਖਮੀ ਹੋਏ ਹਨ। ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਚ ਸੋਮਵਾਰ ਨੂੰ ਭੂਚਾਲ ਆਇਆ। ਪੱਛਮੀ ਜਾਵਾ ਦੇ ਸਿਆਨਜੂਰ ਖੇਤਰ ਦੇ ਸਥਾਨਕ ਪ੍ਰਸ਼ਾਸਨ ਦੇ ਬੁਲਾਰੇ ਐਡਮ ਨੇ ਕਿਹਾ ਕਿ ਕਈ ਦਰਜਨ ਲੋਕ ਮਾਰੇ ਗਏ ਹਨ। ਸੈਂਕੜੇ ਜਾਂ ਸ਼ਾਇਦ ਕਹਿ ਲਵੋ ਹਜ਼ਾਰਾਂ ਘਰ ਤਬਾਹ ਹੋ ਗਏ ਹਨ। ਹੁਣ ਤੱਕ 44 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇੰਡੋਨੇਸ਼ੀਆ ‘ਚ ਆਏ ਭੂਚਾਲ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਆ ਰਹੀਆਂ ਹਨ। ਇਹ ਇੰਡੋਨੇਸ਼ੀਆ ਦੇ ਸਿਆਨਜੂਰ ਵਿੱਚ 5.6 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੋਏ ਨੁਕਸਾਨ ਨੂੰ ਦਰਸਾਉਂਦੇ ਹਨ।

ਸੋਸ਼ਲ ਮੀਡੀਆ ਦਾ ਹਵਾਲਾ ਦਿੰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਨੇ ਪੇਂਡੂ ਖੇਤਰਾਂ ‘ਚ ਜ਼ਿਆਦਾ ਨੁਕਸਾਨ ਕੀਤਾ ਹੈ। ਟਵਿੱਟਰ ‘ਤੇ ਸ਼ੇਅਰ ਕੀਤੇ ਗਏ ਵੀਡੀਓ ਦੇ ਮੁਤਾਬਕ ਸਿਆੰਜੂਰ ਖੇਤਰ ਦੇ ਮਾਂਗੁਨਕੇਰਤਾ ਪਿੰਡ ‘ਚ ਇਸ ਭੂਚਾਲ ਨਾਲ ਕਈ ਘਰ ਅਤੇ ਦੁਕਾਨਾਂ ਤਬਾਹ ਹੋ ਗਈਆਂ ਹਨ। ਵੀਡੀਓ ‘ਚ ਸੜਕ ਕਿਨਾਰੇ ਪਿਆ ਮਲਬਾ ਦੇਖਿਆ ਜਾ ਸਕਦਾ ਹੈ।

 

Share this Article
Leave a comment