ਰਾਮ ਰਹੀਮ ਨੂੰ ਮੁੜ ਪੈਰੋਲ ਮਿਲਣ ਦੀ ਚਰਚਾ ਸ਼ੁਰੂ, 29 ਅਪ੍ਰੈਲ ਤੋਂ ਪਹਿਲਾਂ ਆ ਸਕਦੈ ਬਾਹਰ

Rajneet Kaur
1 Min Read

ਰੋਹਤਕ : ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਦੀ ਪੈਰੋਲ ਤੇ ਬਾਹਰ ਆਉਣ ਦੀ ਚਰਚਾ ਮੁੜ ਸ਼ੁਰੂ ਹੋ ਗਈ ਹੈ।  ਬਾਹਰ ਆ ਕੇ ਉਹ  ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਇਹ ਪੈਰੋਲ  ਕੱਟ ਸਕਦਾ ਹੈ।

ਮਿਲੀ ਜਾਣਕਾਰੀ ਅਨੁਸਾਰ 29 ਅਪ੍ਰੈਲ ਤੋਂ ਪਹਿਲਾਂ ਉਸ ਨੂੰ ਜੇਲ੍ਹ ਤੋਂ ਪੈਰੋਲ ਮਿਲ ਸਕਦੀ ਹੈ। ਦਸਿਆ ਜਾ ਰਿਹਾ ਹੈ ਕਿ 29 ਅਪ੍ਰੈਲ ਡੇਰੇ ਦਾ ਸਥਾਪਨਾ ਦਿਵਸ ਹੈ। ਇਸ ਦੇ ਨਾਲ ਹੀ ਇਸ ਦਿਨ ਜਾਮ-ਏ-ਇੰਸਾ ਪਿਲਾਉਣ ਦੀ ਸ਼ੁਰੂਆਤ ਹੋਈ ਸੀ। ਅਜਿਹੇ ‘ਚ ਸਿਰਸਾ ਤੇ ਹੋਰ ਡੇਰਿਆਂ ‘ਚ ਸਥਾਪਨਾ ਦਿਵਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਦਸਣਯੋਗ ਹੈ ਕਿ ਯੂਪੀ ਦੇ ਬਾਗਪਤ ਪ੍ਰਸ਼ਾਸਨ ਨੇ ਰਾਮ ਰਹੀਮ ਦੀ ਪੈਰੋਲ ਸਬੰਧੀ ਰਿਪੋਰਟ ਭੇਜੀ ਹੈ। ਪੈਰੋਲ ‘ਚ ਕੋਈ  ਅੜਚਨ ਨਾ ਆਉਣ ‘ਤੇ ਡੇਰਾ ਸੱਚਾ ਸੌਦਾ ਸਿਰਸਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।  ਡੇਰਾ ਮੈਂਬਰਾਂ ਦੀ ਟੀਮ ਬਰਨਾਵਾ ਆਸ਼ਰਮ ਪਹੁੰਚ ਗਈ ਹੈ। ਹਾਲਾਂਕਿ ਡੇਰਾ ਮੁਖੀ ਇਸ ਸਾਲ 21 ਜਨਵਰੀ ਨੂੰ 40 ਦਿਨਾਂ ਲਈ ਪੈਰੋਲ ‘ਤੇ ਬਾਹਰ ਆਇਆ ਸੀ ਅਤੇ ਮਾਰਚ ‘ਚ ਵਾਪਸੀ ਹੋਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment