ਸੋਮਵਾਰ ਤੋਂ ਸ਼ੁਰੂ ਹੋਣਗੀਆਂ ਅਦਾਲਤਾਂ

TeamGlobalPunjab
1 Min Read

ਚੰਡੀਗੜ੍ਹ – ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਜ਼ਿਲ੍ਹਾ ਅਦਾਲਤਾਂ ਸੋਮਵਾਰ ਤੋਂ ਕੋਰਟ ਅੰਦਰ ਸੁਣਵਾਈ ਸ਼ੁਰੂ ਕਰਨਗੀਆਂ। ਇਸ ਸਬੰਧੀ ਇੱਕ ਹੁਕਮ ਬੀਤੇ ਸ਼ੁੱਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਪ੍ਰਸ਼ਾਸਨ ਨੇ ਜਾਰੀ ਕੀਤਾ ਹੈ। ਕੋਰੋਨਾ ਕਰਕੇ ਸੁਣਵਾਈ ਆਨਲਾਇਨ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਹੋ ਰਹੀ ਸੀ।

ਦੱਸ ਦਈਏ ਚੀਫ਼ ਜਸਟਿਸ ਨੇ ਇਹ ਆਦੇਸ਼ ਦਿੰਦਿਆਂ ਕਿਹਾ ਹੈ ਕਿ ਪੰਜਾਬ, ਹਰਿਆਣਾ ਤੇ ਯੂ.ਟੀ. ਦੇ ਸਾਰੇ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੂੰ ਕੋਵਿਡ -19 ਮਹਾਂਮਾਰੀ ਦੀ ਸਥਾਨਕ ਸਥਿਤੀ ਨੂੰ ਵੇਖਦੇ ਹੋਏ ਖੁਦ ਦੇ ਮੁਲਾਂਕਣ ਦੇ ਅਧੀਨ ਸਾਰੀਆਂ ਸ਼੍ਰੇਣੀਆਂ ‘ਚ ਫੀਜ਼ੀਕਲ ਸੁਣਵਾਈ ਦੀ ਇਜਾਜ਼ਤ ਹੋਵੇਗੀ।”

ਇਸ ਆਦੇਸ਼ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਤੇ ਸਬੰਧਤ ਰਾਜ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਜਾਰੀ ਦਿਸ਼ਾ-ਨਿਰਦੇਸ਼ਾਂ / ਸਿਹਤ ਸਲਾਹਕਾਰਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।

Share this Article
Leave a comment