ਕੇਂਦਰ ਸਰਕਾਰ ਜਲਦੀ ਦੇਵੇਗੀ ਮਿੱਡ ਡੇਅ ਮੀਲ ਬਣਾਉਣ ਵਾਲੇ ਕੁੱਕ ਤੇ ਹੈਲਪਰਾਂ ਨੂੰ ਖੁਸ਼ਖਬਰੀ

TeamGlobalPunjab
1 Min Read

 ਨਵੀਂ ਦਿੱਲੀ : – ਕੇਂਦਰ ਸਰਕਾਰ ਸਰਕਾਰੀ ਸਕੂਲਾਂ ‘ਚ ਮਿੱਡ ਡੇਅ ਮੀਲ ਬਣਾਉਣ ਵਾਲੇ ਦੇਸ਼ ਦੇ 25 ਲੱਖ ਤੋਂ ਜ਼ਿਆਦਾ ਕੁੱਕ ਤੇ ਹੈਲਪਰਾਂ ਦੇ ਮਾਣ ਭੱਤੇ ‘ਚ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਇਸ ਯੋਜਨਾ ਨੂੰ ਅਮਲੀ ਰੂਪ ਦਿੱਤਾ ਗਿਆ ਤਾਂ ਇਹ ਮਾਣ ਭੱਤਾ ਦੋ ਹਜ਼ਾਰ ਰੁਪਏ ਹੋਵੇਗਾ। ਸਕੂਲਾਂ ‘ਚ ਖਾਣਾ ਬਣਾਉਣ ਵਾਲੇ ਮੁਲਾਜ਼ਮਾਂ ਨੂੰ ਹੁਣ ਇਕ ਹਜ਼ਾਰ ਰੁਪਏ ਮਾਣ ਭੱਤਾ ਮਿਲਦਾ ਹੈ ਜਿਸ ‘ਚ 600 ਰੁਪਏ ਕੇਂਦਰ ਸਰਕਾਰ ਤੇ 400 ਰੁਪਏ ਸੂਬਾ ਸਰਕਾਰ ਦਿੰਦੀ ਹੈ।

ਦੱਸ ਦਈਏ ਨਵੇਂ ਬਜਟ ‘ਚ ਮਨਜ਼ੂਰੀ ਤੋਂ ਬਾਅਦ ਇਸ ਸਬੰਧੀ ਫੈਸਲਾ ਲਿਆ ਜਾਵੇਗਾ। ਸਕੂਲਾਂ ‘ਚ ਖਾਣਾ ਬਣਾਉਣ ਵਾਲਿਆਂ ‘ਚ 90 ਫ਼ੀਸਦੀ ਔਰਤਾਂ ਹੀ ਹਨ। ਮਿਡ ਡੇ ਮੀਲ ਯੋਜਨਾ ਤਹਿਤ ਸਕੂਲਾਂ ‘ਚ ਪੜ੍ਹਨ ਵਾਲੇ ਕਰੀਬ 12 ਕਰੋੜ ਬੱਚਿਆਂ ਨੂੰ ਤਾਜ਼ਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ।

Share this Article
Leave a comment