ਮਾਮਲਾ ਨਾਬਾਲਗ ਲੜਕੀ ਦੇ ਵਿਆਹ ਦਾ, ਸਰਕਾਰ ਨੇ ਪੁਲਿਸ ਜਾਂਚ ਦੇ ਦਿੱਤੇ ਆਦੇਸ਼

TeamGlobalPunjab
1 Min Read

ਵਰਲਡ ਡੈਸਕ :  ਜਿਥੇ ਵਿਸ਼ਵ ਵਿਆਪੀ ਬਾਲ ਵਿਆਹ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਉਥੇ ਪਾਕਿਸਤਾਨ ਦੇ ਬਲੋਚਿਸਤਾਨ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 62 ਸਾਲਾ ਸੰਸਦ ਮੈਂਬਰ ਮੌਲਾਨਾ ਸਲਾਹੁਦੀਨ ਅਯੂਬੀ ਨੇ ਇੱਕ 14 ਸਾਲ ਦੀ ਨਾਬਾਲਗ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਜਦਕਿ ਸਰਕਾਰ ਨੇ ਪੁਲਿਸ ਜਾਂਚ ਦੇ ਆਦੇਸ਼ ਦਿੱਤੇ ਹਨ। ਸਲਾਹੁਦੀਨ ਬਲੋਚਿਸਤਾਨ ‘ਚ ਚਿਤਰਾਲ ਤੋਂ ਸੰਸਦ ਮੈਂਬਰ ਹਨ। ਪੁਲਿਸ ਨੇ ਦੱਸਿਆ ਕਿ ਇੱਕ ਐਨਜੀਓ ਨੇ ਇਸ ਵਿਆਹ ਸਬੰਧੀ ਜਾਣਕਾਰੀ ਦਿੱਤੀ ਹੈ।

ਦੱਸ ਦਈਏ  ਜਦੋਂ ਸਥਾਨਕ ਪੁਲਿਸ ਸ਼ਿਕਾਇਤ ਮਿਲਣ ‘ਤੇ ਲੜਕੀ ਦੇ ਘਰ ਪਹੁੰਚੀ, ਤਾਂ ਲੜਕੀ ਦੇ ਪਿਤਾ ਨੇ ਆਪਣੀ ਧੀ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਮੇਰੀ ਬੇਟੀ ਦਾ ਵਿਆਹ ਬਿਲਕੁਲ ਨਹੀਂ ਹੋਇਆ ਹੈ। ਪੁਲਿਸ ਦੇ ਡੀਪੀਓ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਧੀ ਨੂੰ ਉਸ ਸੰਸਦ ਮੈਂਬਰ ਕੋਲ ਕਦੇ ਨਹੀਂ ਭੇਜੇਗਾ।

 ਪਾਕਿਸਤਾਨ ‘ਚ ਲੜਕੀਆਂ ਦੇ ਵਿਆਹ ਦੀ ਉਮਰ 16 ਸਾਲ ਨਿਰਧਾਰਤ ਕੀਤੀ ਗਈ ਹੈ। ਜੇ ਇਹ ਇਕ ਛੋਟੀ ਉਮਰ ਵਿਚ ਵਿਆਹਿਆ ਹੋਇਆ ਹੈ, ਤਾਂ ਇਹ ਕਾਨੂੰਨੀ ਤੌਰ ‘ਤੇ ਇਕ ਜੁਰਮ ਮੰਨਿਆ ਜਾਵੇਗਾ ਤੇ ਸਜ਼ਾ ਵੀ ਹੋ ਸਕਦੀ ਹੈ।

TAGGED:
Share this Article
Leave a comment