ਕੈਲੀਫ਼ੋਰਨੀਆ ਸੈਨੇਟ ਨੇ ਸਿੱਖਾਂ ਨੂੰ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣ ਵਾਲਾ ਬਿੱਲ ਕੀਤਾ ਪਾਸ

Rajneet Kaur
2 Min Read

ਨਿਊਯਾਰਕ: ਕੈਲੀਫ਼ੋਰਨੀਆ ਦੇ ਸੈਨੇਟਰਾਂ ਨੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਸੁਰੱਖਿਆ ਹੈਲਮੇਟ ਪਹਿਨਣ ਤੋਂ ਛੋਟ ਦੇਣ ਵਾਲੇ ਬਿੱਲ ਦੇ ਹੱਕ ਵਿਚ ਵੋਟ ਪਾਈ ਹੈ।ਸੈਨੇਟ ਬਿੱਲ 847, ਸੈਨੇਟਰ ਬ੍ਰਾਇਨ ਡਾਹਲੇ ਦੁਆਰਾ ਲਿਖਿਆ ਸੀ ਜਿਸ ਨੂੰ ਇਸ  ਹਫ਼ਤੇ ਰਾਜ ਦੀ ਸੈਨੇਟ ਨੂੰ 21-8 ਵੋਟਾਂ ਦੇ ਫਰਕ ਨਾਲ ਪਾਸ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਵਿਧਾਨ ਸਭਾ ‘ਚ ਜਾਵੇਗਾ। ਡਾਹਲੇ ਨੇ ਸੈਨੇਟ ‘ਚ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਇਕ ਬਿਆਨ ਵਿਚ ਕਿਹਾ, “ਧਰਮ ਦੀ ਆਜ਼ਾਦੀ ਇਸ ਦੇਸ਼ ਦੀ ਇਕ ਮੁੱਖ ਨੀਂਹ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਜੋ ਕਿਸੇ ਦੇ ਧਰਮ ਨੂੰ ਪ੍ਰਗਟ ਕਰਨ ਦੀ ਯੋਗਤਾ ਨੂੰ ਸੀਮਤ ਕਰਦਾ ਹੈ, ਉਹ ਇਸ ਦੇਸ਼ ਦੇ ਵਿਰੁੱਧ ਜਾਂਦਾ ਹੈ।

ਨਾਲ  ਉਨ੍ਹਾਂ ਨੇ ਕਿਹਾ, ‘ਅਮਰੀਕੀ ਹੋਣ ਦੇ ਨਾਤੇ ਸਾਡੇ ਕੋਲ ਅਪਣੇ ਧਰਮ ਨੂੰ ਸੁਤੰਤਰ ਤੌਰ ‘ਤੇ ਪ੍ਰਗਟਾਉਣ ਦਾ ਅਧਿਕਾਰ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਅਧਿਕਾਰ ਸਾਰਿਆਂ ਨੂੰ ਬਰਾਬਰ ਹੋਣਾ ਚਾਹੀਦਾ ਹੈ।ਪੱਗ ਜਾਂ ਪਟਕਾ ਪਹਿਨਣ ਵਾਲਿਆਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦੇਣਾ ਇਹ ਯਕੀਨੀ ਬਣਾਉਣ ਦਾ ਇਕ ਆਸਾਨ ਤਰੀਕਾ ਹੈ ਕਿ ਹਰ ਕਿਸੇ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕੀਤੀ ਜਾਵੇ।

2021 ਦੇ ਅਮਰੀਕਨ ਕਮਿਊਨਿਟੀ ਸਰਵੇ ਦੇ ਅਨੁਸਾਰ, ਕੈਲੀਫੋਰਨੀਆ ਵਿੱਚ 211,000 ਸਿੱਖ ਰਹਿੰਦੇ ਹਨ, ਜੋ ਕਿ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਦਾ ਤਕਰੀਬਨ ਅੱਧਾ ਹੈ। ਸਟੇਟ ਸੈਨੇਟ ਨੂੰ ਦੱਸਿਆ ਗਿਆ ਕਿ ਹੁਣ ਤੱਕ ਬਜ਼ਾਰ ਵਿੱਚ ਕੋਈ ਵੀ ਹੈਲਮੇਟ ਨਹੀਂ ਹੈ ਜਿਸ ਵਿੱਚ ਪੱਗ ਜਾਂ ਪਟਕਾ ਪਾਇਆ ਜਾ ਸਕਦਾ ਹੈ, ਪਰ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਅਨੁਸਾਰ, ਇੱਕ ਪੱਗ ਇੱਕ ਚੰਗੀ ਸੁਰੱਖਿਆ ਹੈ।  ਕੈਨੇਡਾ ‘ਚ ਸਿੱਖਾਂ ਨੂੰ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਅਤੇ ਉਂਟਾਰੀਓ ਸਮੇਤ ਕਈ ਸੂਬਿਆਂ ਵਿਚ ਮੋਟਰਸਾਈਕਲ ਹੈਲਮੇਟ ਕਾਨੂੰਨਾਂ ਤੋਂ ਛੋਟ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment