ਤਰਨ ਤਾਰਨ : ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਿੱਥੇ ਹਰ ਪਾਸੇ ਕਤਲ ਦੇ ਮਾਮਲੇ ਸਾਹਮਣੇ ਆ ਰਹਵ ਹਨ ਤਾਂ ਉੱਥੇ ਹੀ ਚੋਰੀਆਂ ਠੱਗੀਆਂ ਦੇ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੀ ਹਨ। ਇਸੇ ਦਰਮਿਆਨ ਤਰਨਤਾਰਨ ਸਾਹਿਬ ਦੀ ਧਰਤੀ ਤੋਂ ਇੱਕ ਅਜਿਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੇ ਸੂਬੇ ਦੇ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਜਾਣਕਾਰੀ ਮੁਤਾਬਕ ਇੱਥੇ ਹਥਿਆਰਾਂ ਦੀ ਨੋਕ ਤੇ ਲਾੜੀ ਨੂੰ ਅਗਵਾ ਕੀਤਾ ਗਿਆ ਹੈ ।
ਮਾਮਲਾ ਤਰਨ ਤਾਰਨ ਸਾਹਿਬ ਦੇ ਪਿੰਡ ਰਸੂਲਪੁਰ ਨਹਿਰਾਂ ਦਾ ਹੈ। ਇੱਥੇ ਵਿਆਹ ਦੌਰਾਨ ਲਾਵਾਂ ਤੋਂ ਬਾਅਦ ਪ੍ਰੀ ਵੈਡਿੰਗ ਸ਼ੂਟ ਚੱਲ ਰਿਹਾ ਸੀ। ਜਿਸ ਦੌਰਾਨ ਅਗਵਾਕਾਰਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ । ਅਗਵਾਕਾਰਾਂ ਵੱਲੋਂ ਅੰਧਾਧੁੰਦ ਗੋਲੀਬਾਰੀ ਕੀਤੀ ਗਈ । ਜਾਣਕਾਰੀ ਮੁਤਾਬਿਕ ਇਹ ਪ੍ਰੀ ਵੈਡਿੰਗ ਸ਼ੂਟ ਨਹਿਰਾਂ ਉੱਪਰ ਚੱਲ ਰਿਹਾ ਸੀ ।
ਫਿਲਹਾਲ ਪੁਲਸ ਵੱਲੋਂ ਵੱਖ ਵੱਖ ਧਾਰਾਵਾਂ ਦੇ ਤਹਿਤ ਕਈ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।