ਮਸ਼ਹੂਰ ਕਬੱਡੀ ਖਿਡਾਰੀ ਦੀ ਨਹਿਰ ‘ਚੋਂ ਮਿਲੀ ਲਾਸ਼

Global Team
2 Min Read

ਬਰਨਾਲਾ: ਬਰਨਾਲਾ ਜ਼ਿਲ੍ਹੇ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਪ੍ਰਗਟ ਸਿੰਘ ਉਰਫ਼ ਬੱਗੜ ਦੀ ਲਾਸ਼ ਧਨੌਲਾ-ਬਰਨਾਲਾ ਰੋਡ ਨੇੜੇ ਰਜਵਾਹੇ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈ ਹੈ। ਉਹ ਪਿੰਡ ਹਰੀਗੜ੍ਹ ਦਾ ਰਹਿਣ ਵਾਲਾ ਸੀ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਕਾਫੀ ਸਮੇਂ ਤੋਂ ਮੋਟਰਸਾਈਕਲ ਨਹਿਰ ਕੰਢੇ ਖੜ੍ਹਾ ਦੇਖ ਕੇ ਸਥਾਨਿਕ ਵਸਨੀਕ ਤਲਵਿੰਦਰ ਸਿੰਘ ਨੂੰ ਸ਼ੱਕ ਹੋਇਆ। ਇਹ ਮੋਟਰਸਾਈਕਲ ਮਾਨਾਂ ਪਿੰਡੀ-ਬਰਨਾਲਾ ਰੋਡ ਸਥਿਤ ਮੈਰੀਲੈਂਡ ਰਿਜ਼ੋਰਟ ਨੇੜੇ ਨਹਿਰ ਦੇ ਕੰਢੇ ਢਾਈ ਘੰਟੇ ਬਾਅਦ ਵੀ ਉੱਥੇ ਹੀ ਖੜ੍ਹਾ ਦੇਖ ਕੇ  ਤਲਵਿੰਦਰ ਸਿੰਘ ਨੇ ਅੱਗੇ ਜਾਕੇ ਦੇਖਣ ਬਾਰੇ ਸੋਚਿਆ।

ਤਲਵਿੰਦਰ ਸਿੰਘ ਨੇ ਜਦੋਂ  ਰਜਵਾਹੇ ਵਿੱਚ ਝਾਤ ਮਾਰੀ ਤਾਂ ਪਾਣੀ ਵਿੱਚ ਇੱਕ ਨੌਜਵਾਨ ਦੀ ਲਾਸ਼ ਤੈਰਦੀ ਹੋਈ ਨਜ਼ਰ ਆਈ। ਉਨ੍ਹਾਂ ਤੁਰੰਤ ਧਨੌਲਾ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਰਜਵਾਹੇ ਵਿੱਚੋਂ ਬਾਹਰ ਕੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਪਿੰਡ ਹਰੀਗੜ੍ਹ ਦੇ ਵਸਨੀਕ ਸਰੂਪ ਸ਼ਰਮਾ ਨੇ ਦੱਸਿਆ ਕਿ ਪ੍ਰਗਟ ਸਿੰਘ ਇਲਾਕੇ ਦੇ ਜਾਣੇ-ਮਾਣੇ ਕਬੱਡੀ ਖਿਡਾਰੀ ਸਨ। ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਦਾ ਵੀ ਦੇਹਾਂਤ ਹੋ ਗਿਆ ਸੀ।
ਭਰਾ ਦੀ ਮੌਤ ਤੋਂ ਬਾਅਦ ਪ੍ਰਗਟ ਸਿੰਘ ਉੱਤੇ ਆਪਣੇ ਪਰਿਵਾਰ ਦੇ ਨਾਲ-ਨਾਲ ਭਰਾ ਦੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਆ ਗਈ ਸੀ। ਪਿੰਡ ਵਾਸੀਆਂ ਅਨੁਸਾਰ ਦੋਵੇਂ ਪਰਿਵਾਰਾਂ ਦਾ ਖਰਚਾ ਚਲਾਉਣ ਲਈ ਉਹ ਲਗਾਤਾਰ ਸੰਘਰਸ਼ ਕਰ ਰਹੇ ਸਨ ਅਤੇ ਆਰਥਿਕ ਦਬਾਅ ਕਾਰਨ ਕਾਫੀ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਵੀ ਰਹਿੰਦੇ ਸਨ।ਪ੍ਰ ਗਟ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਮਾਸੂਮ ਬੱਚਿਆਂ ਨੂੰ ਛੱਡ ਗਿਆ ਹੈ।
Share This Article
Leave a Comment