ਭਾਜਪਾ ਨੇ ਯੂਪੀ ਦੀਆਂ ਸਾਰੀਆਂ ਸੀਟਾਂ ਜਿੱਤਣ ਦੀ ਬਣਾਈ ਰਣਨੀਤੀ

Rajneet Kaur
2 Min Read

ਨਿਊਜ਼ ਡੈਸਕ: ਭਾਰਤੀ ਜਨਤਾ ਪਾਰਟੀ (ਭਾਜਪਾ) ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਵਿੱਚ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ ‘ਤੇ ਕਬਜ਼ਾ ਕਰਨ ਲਈ ਇੱਕ ਵਿਸ਼ੇਸ਼ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਇਸ ਦੇ ਲਈ ਭਾਜਪਾ ਨੇ ਇਕ ਯੋਜਨਾ ਤਿਆਰ ਕੀਤੀ ਹੈ। ਜਿਸ ਤਹਿਤ ਪਾਰਟੀ ਬੂਥ ਪੱਧਰ ‘ਤੇ ਆਪਣੀ ਪਕੜ ਮਜ਼ਬੂਤ ​​ਕਰ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਬੂਥ ਪੱਧਰ ‘ਤੇ ਪਕੜ ਮਜ਼ਬੂਤ ​​ਕਰਨ ਲਈ 1.75 ਲੱਖ ਵਟਸਐਪ ਗਰੁੱਪ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਜਿਸ ਵਿੱਚ ਸਾਰੇ ਚੁਣੇ ਗਏ ਵਰਕਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਪਾਰਟੀ ਇਸ ਗਰੁੱਪ ਰਾਹੀਂ ਸਾਰੇ ਵਰਕਰਾਂ ਨਾਲ ਰਾਬਤਾ ਕਾਇਮ ਕਰੇਗੀ ਅਤੇ ਬੂਥ ਪੱਧਰ ‘ਤੇ ਸਮੁੱਚੀ ਮੁਹਿੰਮ ਡਿਜੀਟਲ ਤਰੀਕੇ ਨਾਲ ਕੀਤੀ ਜਾਵੇਗੀ। ਇਸ ਦੇ ਲਈ ਭਾਜਪਾ ਸੂਬੇ ਦੇ ਸਾਰੇ ਬੂਥ ਪ੍ਰਧਾਨਾਂ ਨੂੰ ਸਿਮ ਕਾਰਡ ਵੀ ਦਵੇਗੀ।

ਭਾਜਪਾ ਵਟਸਐਪ ਗਰੁੱਪ ਰਾਹੀਂ ਸਾਰੇ ਵਰਕਰਾਂ ਨਾਲ ਸੰਪਰਕ ਬਣਾਉਣਾ ਚਾਹੁੰਦੀ ਹੈ। ਪਾਰਟੀ ਦੀ ਯੋਜਨਾ ਹੈ ਕਿ ਸੂਬਾ ਪ੍ਰਧਾਨ ਜਾਂ ਰਾਸ਼ਟਰੀ ਪ੍ਰਧਾਨ ਜਦੋਂ ਚਾਹੁਣ ਕਿਸੇ ਵੀ ਬੂਥ ਪ੍ਰਧਾਨ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਤਾਂ ਜੋ ਸੂਬਾ ਪ੍ਰਧਾਨ ਤੋਂ ਲੈ ਕੇ ਬੂਥ ਪ੍ਰਧਾਨ ਦੇ ਪੱਧਰ ਤੱਕ ਕੋਈ ਵੀ ਜਾਣਕਾਰੀ ਆਸਾਨੀ ਨਾਲ ਪਹੁੰਚਾਈ ਜਾ ਸਕੇ। ਇਸ ਨਾਲ ਪਾਰਟੀ ਨੂੰ ਵੋਟਰਾਂ ਨਾਲ ਜੁੜਨ ਵਿੱਚ ਮਦਦ ਮਿਲੇਗੀ।

ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਐਨਡੀਏ ਨੂੰ 80 ਵਿੱਚੋਂ 64 ਸੀਟਾਂ ਮਿਲੀਆਂ ਸਨ, ਜਦਕਿ ਪਾਰਟੀ ਨੂੰ 16 ਸੀਟਾਂ ਉੱਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ 2014 ਦੀਆਂ ਚੋਣਾਂ ਵਿੱਚ ਐਨਡੀਏ ਨੇ ਯੂਪੀ ਦੀਆਂ 80 ਵਿੱਚੋਂ 73 ਸੀਟਾਂ ’ਤੇ ਕਬਜ਼ਾ ਕੀਤਾ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment