ਨਿਊਜ਼ੀਲੈਂਡ: ਨਿਊਜ਼ੀਲੈਂਡ ਦੇ ਦਖਣੀ ਟਾਪੂ ਦੇ ਸ਼ਹਿਰ ਪਾਇਨ ਹਿੱਲ ’ਚ ਇਕ ਸਿੱਖ ਨੌਜੁਆਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ 27 ਸਾਲ ਦੇ ਗੁਰਜੀਤ ਸਿੰਘ ਵਜੋਂ ਹੋਈ ਹੈ। ਉਸਦੀ ਮ੍ਰਿਤਕ ਦੇਹ ਖੂਨ ਨਾਲ ਲਥਪਥ ਹੋਈ ਮਿਲੀ ਸੀ ਅਤੇ ਨਜ਼ਦੀਕ ਕੱਚ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕਾਤਲ ਨੇ ਉਸ ਦਾ ਗਲ ਵੱਢ ਦਿੱਤਾ ਸੀ । ਹਾਲਾਂਕਿ ਜਾਂਚ ਟੀਮ ਹੁਣ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਸਕੀ ਹੈ ।
ਲੁਧਿਆਣਾ ਦੇ ਪਿੰਡ ਪਮਾਲ ਦਾ ਰਹਿਣ ਵਾਲਾ ਗੁਰਜੀਤ 2015 ਵਿੱਚ ਵਿਦਿਆਰਥੀ ਵੀਜ਼ਾ ‘ਤੇ ਨਿਊਜ਼ੀਲੈਂਡ ਗਿਆ ਸੀ । ਉਹ ਤਿੰਨ ਭੈਣਾ ਦਾਇਕਲੌਤਾ ਭਰਾ ਸੀ। 6 ਮਹੀਨੇ ਪਹਿਲਾਂ ਉਹ ਪੰਜਾਬ ਆਇਆ ਸੀ, ਪਤਨੀ ਨੇ 2 ਹਫਤੇ ਬਾਅਦ ਹੀ ਨਿਊਜ਼ੀਲੈਂਡ ਜਾਣਾ ਸੀ। ਸਵੇਰ ਵੇਲੇ ਜਦੋਂ ਪਤਨੀ ਕਾਫੀ ਸਮੇਂ ਤੱਕ ਗੁਰਜੀਤ ਨੂੰ ਕਾਲ ਕਰਦੀ ਰਹੀ ਪਰ ਗੱਲ ਨਹੀਂ ਹੋ ਸਕੀ ਤਾਂ ਉਸ ਨੇ ਨਿਊਜ਼ੀਲੈਂਡ ਗੁਰਜੀਤ ਦੇ ਦੋਸਤ ਨੂੰ ਫ਼ੋਨ ਕੀਤਾ ਅਤੇ ਖ਼ਬਰਸਾਰ ਲੈਣ ਲਈ ਕਿਹਾ । ਦੋਸਤ ਜਦੋਂ ਗੁਰਜੀਤ ਦੇ ਘਰ ਪਹੁੰਚਿਆ ਤਾਂ ਖੂਨ ਨਾਲ ਭਰੀ ਲਾਸ਼ ਵੇਖ ਕੇ ਹੋਸ਼ ਉੱਡ ਗਏ । ਫੌਰਨ ਪੁਲਿਸ ਨੂੰ ਬੁਲਾਇਆ ਗਿਆ।ਮੌਕੇ ‘ਤੇ ਜਾਂਚਕਰਤਾ ਟੀਮ ਵੀ ਪਹੁੰਚ ਗਈ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਬੁਧਵਾਰ ਨੂੰ ਕ੍ਰਾਈਟਚਰਚ ਵਿਖੇ ਹੋਵੇਗਾ।
ਗੁਰਜੀਤ ਸਿੰਘ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪੂਰੇ ਪਰਿਵਾਰ ‘ਚ ਸੋਗ ਦੀ ਲਹਿਰ ਪਸਰ ਗਈ ਹੈ। ਗੁਰਜੀਤ ਦੇ ਨਿਊਜ਼ੀਲੈਂਡ ਵਿੱਚ ਰਹਿੰਦੇ ਦੋਸਤਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਇਕ ਫ਼ਾਈਬਰ ਤਾਰਾਂ ਬਣਾਉਣ ਵਾਲੀ ਕੰਪਨੀ ਕੋਰਸ ’ਚ ਤਕਨੀਕਸ਼ੀਅਨ ਦਾ ਕੰਮ ਕਰਦਾ ਸੀ। ਓਟੈਗੋ ਪੰਜਾਬੀ ਫ਼ਾਊਂਡੇਸ਼ਨ ਟਰੱਸਟ ਦੇ ਮੈਂਬਰ ਨਰਿੰਦਰਵੀਰ ਸਿੰਘ ਨੇ ਕਿਹਾ ਕਿ ਉਹ ਗੁਰਦੁਆਰੇ ’ਚ ਗੁਰਜੀਤ ਸਿੰਘ ਨੂੰ ਮਿਲਦੇ ਰਹਿੰਦੇ ਸਨ। ਕੁਝ ਦਿਨ ਪਹਿਲਾਂ ਹੀ ਗੁਰਜੀਤ ਨੇ ਨਵਾਂ ਘਰ ਕਿਰਾਏ ‘ਤੇ ਲਿਆ ਸੀ ਜਿਸ ਦੇ ਬਾਹਰ ਹੀ ਉਸ ਦੀ ਲਾਸ਼ ਮਿਲੀ ਹੈ । ਹਾਲਾਂਕਿ 2 ਹਫਤੇ ਪਹਿਲਾਂ ਹੀ ਉਸ ਨੇ ਮਕਾਨ ਵਿੱਚ ਕਿਸੇ ਦੇ ਵੜਨ ਦਾ ਸ਼ੱਕ ਜ਼ਾਹਿਰ ਕੀਤਾ ਸੀ ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।