Breaking News

ਵੱਡੇ ਮਿਉਜ਼ਿਕ ਡਾਇਰੈਕਟਰ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਬੁਲੰਦ ਕੀਤੀ ਅਵਾਜ਼, ਭਾਰਤ ਬਾਰੇ ਕਹੀ ਵਡੀ ਗਲ

ਨਿਊਜ਼ ਡੈਸਕ : ਦੇਸ਼ ਅੰਦਰ ਕਿਸ ਤਰੀਕੇ ਘਟ ਗਿਣਤੀਆਂ ਨਾਲ ਧੱਕਾ ਕੀਤਾ ਜਾਂਦਾ ਹੈ ਇਹ ਹਰ ਪਾਸੇ ਜਗ ਜ਼ਾਹਿਰ ਹੈ। ਇਸੇ ਦਰਮਿਆਨ ਜਦੋਂ ਪੰਜਾਬ ਅੰਦਰ ਧੜੋ ਧੜੀ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ ਉਸ ਸਮੇਂ ਮਿਉਜ਼ਿਕ ਪ੍ਰੋਡਿਊਸਰ ਰਾਜ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਟਵੀਟ ਕਰਦਿਆਂ ਪੋਸਟ ਪਾਈ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹਨ।

 

ਦਸ ਦੇਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕੀਤੀ ਗਈ ਕਾਰਵਾਈ ਤੋਂ ਬਾਅਦ ਲਗਾਤਾਰ ਨੌਜਵਾਨ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ। ਪੁਲਿਸ ਦਾ ਦਾਅਵਾ ਹੈ ਕਿ ਅਜੇ ਤਕ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ ਨਹੀਂ ਹੋਏ ਹਨ।

 

ਉਧਰ ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਾਰੇ ਨਾਮੀ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਵਲੋਂ ਚੁੱਕੇ ਗਏ ਸਵਾਲ ਕਾਫੀ ਮਹੱਤਵਪੂਰਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਜਲੰਧਰ ਵੱਲ ਭਾਈ ਅੰਮ੍ਰਿਤਪਾਲ ਸਿੰਘ ਦਾ ਕਾਫ਼ਲਾ ਜਾ ਰਿਹਾ ਸੀ ਉਸ ਸਮੇਂ ਪੁਲਿਸ ਦੀਆਂ ਕਾਫੀ ਗੱਡੀਆਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਗ੍ਰਿਫ਼ਤਾਰ ਹੋ ਸਕਦੇ ਹਨ ਉਨ੍ਹਾਂ ਦੀ ਗੱਡੀ ਜ਼ਬਤ ਹੋ ਸਕਦੀ ਹੈ ਤਾਂ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਕਿਵੇਂ ਹੋ ਸਕਦਾ ਹੈ।

Check Also

ਪੁਸ਼ਪਾ 2 ‘ਚ ਬਾਲੀਵੁੱਡ ਸਟਾਰ ਰਣਵੀਰ ਸਿੰਘ ਦੀ ਹੋਵੇਗੀ ਐਂਟਰੀ, ਇਸ ਕਿਰਦਾਰ ‘ਚ ਆਉਣਗੇ ਨਜ਼ਰ

ਨਿਊਜ਼ ਡੈਸਕ: ਅਲੂ ਅਰਜੁਨ ਦੀ ਫਿਲਮ ਪੁਸ਼ਪਾ 2 ਲੰਬੇ ਸਮੇਂ ਤੋਂ ਚਰਚਾ ‘ਚ ਹੈ। ਹੁਣ …

Leave a Reply

Your email address will not be published. Required fields are marked *