ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਹਰਿਆਣਾ *ਚ ਮੈਂ ਬਣਾ ਮੁੱਖ ਸੇਵਾਦਾਰ : ਬਲਜੀਤ ਸਿੰਘ ਦਾਦੂਵਾਲ

Global Team
2 Min Read

ਕੁਰੂਕਸ਼ੇਤਰ : ਇੱਕ ਪਾਸੇ ਜਿੱਥੇ ਹਰਿਆਣਾ ਗੁਰਦੁਆਰਾ ਕਮੇਟੀ ਦੀ ਹੋਂਦ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਇਸ ਕਮੇਟੀ ਦੀ ਪ੍ਰਧਾਨਗੀ ਲਈ ਝੀਂਡਾ ਅਤੇ ਦਾਦੂਵਾਲ ਗਰੁੱਪਾਂ ਦਰਮਿਆਨ ਆਪਸੀ ਖਿੱਚੋਤਾਣ ਚੱਲ ਰਹੀ ਹੈ। ਜਿਸ ਦੇ ਚਲਦਿਆਂ ਹੁਣ ਜਗਦੀਸ਼ ਸਿੰਘ ਝੀਂਡਾ ਅਤੇ ਬਲਜੀਤ ਸਿੰਘ ਦਾਦੂਵਾਲ ਆਪਸ *ਚ ਮਿਹਣੋ ਮਿਹਣੀ ਹੋ ਰਹੇ ਹਨ। ਦਰਅਸਲ ਝੀਂਡਾ ਗਰੁੱਪ ਵੱਲੋਂ ਦਾਦੂਵਾਲ ਦੇ ਪ੍ਰੋਗਰਾਮਾਂ *ਤੇ ਰੋਕ ਲਗਾਉਂਣ ਦੀ ਮੰਗ ਕੀਤੀ ਗਈ ਹੈ। ਜਿਸ ਤੋਂ ਬਾਅਦ ਦਾਦੂਵਾਲ ਨੇ ਕਿਹਾ ਕਿ ਝੀਂਡਾ ਗਰੁੱਪ ਜੋ ਸੱਤ ਮਤੇ ਲੈ ਕੇ ਆਇਆ ਹੈ ਉਨ੍ਹਾਂ ਵਿੱਚੋਂ ਤਿੰਨ ਮਤੇ ਸਿਰਫ *ਤੇ ਸਿਰਫ ਮੇਰੇ ਖਿਲਾਫ ਹਨ।
ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਮਤੇ ਕੌਮ ਨੂੰ ਸੇਧ ਦੇਣ ਲਈ ਹੁੰਦੇ ਹਨ ਪਰ ਝੀਂਡੇ ਵੱਲੋਂ ਨਿੱਜੀ ਰੰਜਿਸ਼ ਕੱਢਣ ਲਈ ਇਸ ਪਵਿੱਤਰ ਸ਼ਬਦ ਦੀ ਤੌਹੀਨ ਕੀਤੀ ਜਾ ਰਹੀ ਹੈ। ਦਰਅਸਲ ਝੀਂਡਾ ਗਰੁੱਪ ਦਾ ਕਹਿਣਾ ਸੀ ਕਿ ਦਾਦੂਵਾਲ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਸ ਦਾ ਜਵਾਬ ਦਿੰਦਿਆਂ ਦਾਦੂਵਾਲ ਨੇ ਕਿਹਾ ਕਿ ਉਸ ਨੇ ਕੋਈ ਡਾਕੇ ਨਹੀਂ ਮਾਰੇ ਅਤੇ ਨਾ ਹੀ ਕੋਈ ਚੋਰੀ ਕੀਤੀ ਹੈ ਬਲਕਿ ਪੰਥ ਲਈ ਜੇਲ੍ਹਾਂ ਕੱਟੀਆਂ ਹਨ। ਇੱਥੇ ਹੀ ਬੱਸ ਨਹੀਂ ਝੀਡਾ ਗਰੁੱਪ ਵੱਲੋਂ ਪ੍ਰੋਗਰਾਮਾ *ਤੇ ਰੋਕ ਲਗਾਉਣ ਦੀ ਗੱਲ *ਤੇ ਦਾਦੂਵਾਲ ਦਾ ਕਹਿਣਾ ਹੈ ਕਿ ਝੀਂਡਾ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਹੈ। ਦਾਦੂਵਾਲ ਦਾ ਦੋਸ਼ ਹੈ ਕਿ ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਹਰਿਆਣੇ *ਚ ਦਾਦੂਵਾਲ ਮੁੱਖ ਸੇਵਾਦਾਰ ਨਾ ਬਣੇ ਹੋਰ ਜ਼ੋ ਕੋਈ ਵੀ ਇਹ ਆਹੁਦਾ ਸੰਭਾਲ ਲਵੇ।

 

Share This Article
Leave a Comment