ਸਹੇਲੀਆਂ ਨਾਲ ਘੁੰਮਣ ਗਈ 21 ਸਾਲਾ ਪੰਜਾਬਣ ਨਿਆਗਰਾ ਫਾਲ ‘ਚ ਡਿੱਗੀ

Prabhjot Kaur
1 Min Read

ਓਨਟਾਰੀਓ: ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਲੋਹੀਆਂ ਖ਼ਾਸ ਦੀ ਰਹਿਣ ਵਾਲੀ 21 ਸਾਲਾ ਪੰਜਾਬਣ ਪੂਨਮਦੀਪ ਕੌਰ ਨਿਆਗਰਾ ਫਾਲ ‘ਚ ਡਿੱਗ ਗਈ। ਪੂਨਮ ਲੋਹੀਆਂ ਖਾਸ ਕਸਬੇ ਦੇ ਬਿਲਕੁਲ ਨਾਲ ਪੈਂਦੇ ਪਿੰਡ ਫੁੱਲ ਘੁੱਦੂਵਾਲ ਦੀ ਰਹਿਣ ਵਾਲੀ ਸੀ।

ਮਿਲੀ ਜਾਣਕਾਰੀ ਅਨੁਸਾਰ 21 ਸਾਲਾ ਪੂਨਮ ਉਚੇਰੀ ਪੜ੍ਹਾਈ ਕਰਨ ਲਈ ਪਿਛਲੇ ਡੇਢ ਕੁ ਸਾਲ ਤੋਂ ਕੈਨੇਡਾ ਵਿਚ ਰਹਿ ਰਹੀ ਸੀ ਅਤੇ ਬੀਤੇ ਦਿਨ ਸਹੇਲੀਆਂ ਨਾਲ ਨਿਆਗਰਾ ਫ਼ਾਲ ‘ਤੇ ਘੁੰਮਣ ਗਈ ਸੀ।

ਇਸ ਦੌਰਾਨ ਅਚਾਨਕ ਉਹ ਡੂੰਘੇ ਪਾਣੀ ਵਿੱਚ ਡਿੱਗ ਗਈ। ਲੜਕੀ ਦੇ ਪਿਤਾ ਮਨੀਲਾ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਲੰਬੇ ਸਮੇਂ ਤੋਂ ਗਏ ਹਨ। ਜਵਾਨ ਕੁੜੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment