ਚੋਣ ਕਮਿਸ਼ਨ ਦੇ ਫੈਸਲੇ ਦਾ ਅਕਾਲੀ ਦਲ ਨੇ ਕੀਤਾ ਸਵਾਗਤ

TeamGlobalPunjab
2 Min Read

ਪੰਜਾਬ : ਪੰਜਾਬ ‘ਚ ਵਿਧਾਨ ਸਭਾ ਵੋਟਿੰਗ ਦੀ ਤਰੀਕ ਤਬਦੀਲ ਹੋ ਗਈ ਹੈ।  ਪੰਜਾਬ ‘ਚ ਹੁਣ 14 ਦੀ ਥਾਂ 20 ਫਰਵਰੀ ਨੂੰ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਵੋਟਿੰਗ 14 ਫਰਵਰੀ ਨੂੰ ਹੋਣੀ ਸੀ ਪਰ ਹੁਣ ਇਹ 20 ਫਰਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਲਗਭਗ ਸਾਰੀਆਂ ਪਾਰਟੀਆਂ ਨੇ  ਸੰਤ ਰਵਿਦਾਸ ਦੀ ਜਯੰਤੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੂੰ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਇੱਕੋ ਪੜਾਅ ‘ਚ  ਹੋਣ ਵਾਲੀਆਂ ਵੋਟਾਂ ਨੂੰ ਕੁਝ ਦਿਨਾਂ ਲਈ ਪਾਊਣ ਲਈ ਬੇਨਤੀ ਕੀਤੀ ਸੀ।

ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਅਕਾਲੀ ਦਲ ਨੇ ਸਵਾਗਤ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੰਗਤ ਦੀ ਭਾਵਨਾ ਨੂੰ ਸਮਝਿਆ, ਇਸ ਲਈ ਉਹ ਚੋਣ ਕਮਿਸ਼ਨ ਦੇ ਧੰਨਵਾਦੀ ਹਨ।ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਸ੍ਰੀ ਰਵਿਦਾਸ ਜੀ ਦੀ ਜਯੰਤੀ ਮੌਕੇ ਸੰਗਤ ਬਨਾਰਸ ਜਾਂਦੀ ਹੈ ਅਤੇ ਹੁਣ ਲੋਕ ਆਰਾਮ ਨਾਲ ਦਰਸ਼ਨ ਵੀ ਕਰ ਸਕਣਗੇ ਤੇ ਨਾਲ ਹੀ ਆਪਣੇ ਵੋਟ ਦੀ ਵਰਤੋਂ ਵੀ ਕਰ ਸਕਣਗੇ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਣੇ ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਚਿਠੀ ਲਿਖ ਕੇ ਤਰੀਖ ਅੱਗੇ ਵਧਾਏ ਜਾਣ ਦੀ ਅਪੀਲ ਕੀਤੀ ਸੀ ਅਤੇ ਅੱਜ ਚੋਣ ਕਮਿਸ਼ਨ ਨੇ ਫੈਸਲੇ ਦਾ ਸਵਾਗਤ ਕਰਦੇ ਹਾਂ।

Share this Article
Leave a comment