ਨਾਮੀ ਕਬੱਡੀ ਖਿਡਾਰੀ ਦਾ ਇੰਗਲੈਂਡ ‘ਚ ਦੇਹਾਂਤ

TeamGlobalPunjab
1 Min Read

ਮੋਗਾ: ਪੰਜਾਬ ਦੇ ਮਹਾਨ ਕਬੱਡੀ ਖਿਡਾਰੀ ਕੁਲਜੀਤ ਸਿੰਘ ਕੁਲਜੀਤਾ ਦਾ ਦੇਹਾਂਤ ਹੋ ਗਿਆ। ਕੁਲਜੀਤੇ ਦੀ ਮੌਤ ਹਾਰਟ ਅਟੈਕ ਨਾਲ ਹੋਈ ਦੱਸੀ ਜਾ ਰਹੀ ਹੈ।

ਕੁਲਜੀਤ ਸਿੰਘ ਕੁਲਜੀਤਾ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਜੰਮਪਲ ਸਨ। ਇਸ ਕਬੱਡੀ ਖਿਡਾਰੀ ਨੇ ਆਖਰੀ ਸਾਹ ਇੰਗਲੈਂਡ ਦੀ ਧਰਤੀ ਚੱਲੇ। ਕੁਲਜੀਤ ਸਿੰਘ ਕੁਲਜੀਤਾ ਦੀ ਮੌਤ ਦੀ ਖ਼ਬਰ ਦਾ ਜਿਵੇਂ ਹੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਸਾਰੇ ਇਲਾਕੇ ਚ ਸੋਗ ਦੀ ਲਹਿਰ ਛਾ ਗਈ।

ਮਾਲਵਾ ਖੇਤਰ ਦੇ ਕਈ ਖਿਡਾਰੀ ਦਹਾਕੇ ਤੋਂ ਆਪਣੀ ਮਾਂ ਖੇਡ ਕਬੱਡੀ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪ੍ਰਫੁੱਲਤ ਕਰਨ ਵਿੱਚ ਨਾਮਣਾ ਖੱਟ ਰਹੇ ਹਨ। ਇਨ੍ਹਾਂ ਖਿਡਾਰੀਆਂ ਦੀ ਲਿਸਟ ਵਿੱਚ ਕੁਲਜੀਤ ਸਿੰਘ ਕੁਲਜੀਤੇ ਦਾ ਨਾਂ ਵੀ ਸ਼ਾਮਿਲ ਹੁੰਦਾ ਹੈ।

ਦੇਸ਼ਾਂ ਵਿਦੇਸ਼ਾਂ ਵਿੱਚ ਕੁਲਜੀਤ ਸਿੰਘ ਕੁਲਜੀਤੇ ਨੇ ਕਬੱਡੀ ਖੇਡ ਵਿੱਚ ਧਾਕ ਜਮਾਈ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਖਿਡਾਰੀ ਦੀ ਮੌਤ ਨਾਲ ਖੇਡ ਜਗਤ ਤੇ ਕਬੱਡੀ ਖੇਡ ਨੂੰ ਚਾਹੁਣ ਵਾਲਿਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

- Advertisement -

Share this Article
Leave a comment