ਕੋਰੋਨਾ ਵਾਇਰਸ : 40 ਤੋਂ ਵਧੇਰੇ ਭਾਰਤੀਆਂ ਨੇ ਅਮਰੀਕਾ ‘ਚ ਤੋੜਿਆ ਦਮ !

TeamGlobalPunjab
1 Min Read

ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਹਰ ਦਿਨ ਲੋਕਾਂ ਦੀਆ ਜਾਣਾ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅਮਰੀਕਾ ਵਿਚ ਭੈੜੀ ਬਿਮਾਰੀ ਕਾਰਨ 40 ਤੋਂ ਵੱਧ ਭਾਰਤੀ ਮੂਲ ਦੇ ਨਾਗਰਿਕਾਂ ਨੇ ਕਥਿਤ ਤੌਰ ‘ਤੇ ਆਪਣੀਆਂ ਜਾਨਾਂ ਗੁਆ ਦਿਤੀਆਂ ਹਨ। ਜਾਣਕਾਰੀ ਮੁਤਾਬਿਕ ਇੱਕ ਫਾਰਮਾਸਟਿਕਲ ਕੰਪਨੀ ਦੇ ਸੀਈਓ ਨੇ ਜੋ ਕੋ ਭਾਰਤੀ ਮੂਲ ਦਾ ਵਸਨੀਕ ਹੈ ਨੇ ਉਥੇ ਕੋਰੋਨਾ ਵਾਇਰਸ ਕਾਰਨ ਦਮ ਤੋੜ ਦਿੱਤਾ। ਇਸ ਦੀ ਪੁਸ਼ਟੀ ਹਨੁਮੰਤ ਰਾਓ ਮਰੇਪੱਲੀ ਵਜੋਂ ਹੋਈ ਹੈ ਅਤੇ ਇਹ ਉਥੇ ਨਿਊ ਜਰਸੀ ਦਾ ਰਹਿਣ ਵਾਲਾ ਸੀ।

 

ਹਾਲਾਂਕਿ, ਤੇਲਗੂ ਐਸੋਸੀਏਸ਼ਨ ਆਫ ਨੌਰਥ ਅਮਰੀਕਾ ਨੇ ਕਿਹਾ ਕਿ ਮੇਰੇਪੱਲੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਹਾਲਾਤ ਇਹ ਸਨ ਕਿ ਉਨ੍ਹਾਂ ਦਾ ਭਾਰਤੀ ਰੀਤੀ ਰਿਵਾਜਾਂ ਅਨੁਸਾਰ ਸਸਕਾਰ ਨਹੀਂ ਕੀਤਾ ਜਾ ਸਕਿਆ । ਪਤਾ ਲੈ ਹੈ ਕਿ ਉਥੇ 11 ਭਾਰਤੀ ਮੂਲ ਦੇ ਵਿਅਕਤੀਆਂ ਨੇ ਇਸ ਕਾਰਨ ਦਮ ਤੋੜ ਦਿੱਤਾ । ਜੋਨਜ਼ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਬੀਤੇ ਦਿਨੀ ਅਮਰੀਕਾ ਇੱਕ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਥੇ ਇਕ ਦਿਨ ਵਿੱਚ ਕੋਰੋਨਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ । ਇਥੇ 2000 ਤੋਂ ਵੱਧ ਲੋਕਾਂ ਨੇ ਇਸ ਭੈੜੀ ਬਿਮਾਰੀ ਨਾਲ ਦਮ ਤੋੜ ਦਿੱਤਾ ।

Share this Article
Leave a comment