ਸਿੱਖ ਰਾਈਡਰਜ਼ ਵੱਲੋਂ ਟੈਕਸਾਸ  ਵਿੱਖੇ ਕਰਵਾਈ ਗਈ ਸ਼ਾਨਦਾਰ ਨੌਵੀ ਸਲਾਨਾਂ ਬਾਈਕ ਰੈਲੀ

Rajneet Kaur
2 Min Read
ਡੈਲਸ (ਟੈਕਸਾਸ)  (ਗੁਰਿੰਦਰਜੀਤ ਨੀਟਾ ਮਾਛੀਕੇ)  : ਸਿੱਖ ਰਾਈਡਰਜ਼ ਆਫ਼ ਅਮਰੀਕਾ ਨਾਮੀ ਮੋਟਰਸਾਈਕਲ ਕਲੱਬ ਬੇਕਰਸਫੀਲਡ ਵਿੱਚ ਵਿਸਕਾਨਸਿਨ ਗੁਰੂਘਰ ਵਿੱਖੇ ਹੋਏ ਨਸਲੀ ਹਮਲੇ ਪਿੱਛੋਂ ਹੋਂਦ ਵਿੱਚ ਆਇਆ ਸੀ। ਇਸ ਗਰੁਪ ਵੱਲੋਂ ਅਮਰੀਕਾ ਦੇ ਵੱਖੋਂ ਵੱਖ ਸ਼ਹਿਰਾਂ ਵਿੱਚ ਪਹੁੰਚਕੇ ਅਮਰੀਕਨ ਲੋਕਾਂ ਨੂੰ ਸਿੱਖ ਪਹਿਚਾਣ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਹਰ ਸਾਲ ਸਿੱਖ ਰਾਈਡਰਜ ਵੱਲੋਂ ਅਮਰੀਕਨ ਲੋਕਾਂ ਦੇ ਵੱਖੋ ਵੱਖ ਸਮਾਗਮਾ ਵਿੱਚ ਪਹੁੰਚਕੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਲੰਘੇ ਹਫਤੇ ਬਿੱਡਫੋਰਡ ਟੈਕਸਾਸ ਵਿਖੇ ਸਿੱਖ ਰਾਈਡਰਜ਼ ਆਫ਼ ਅਮਰੀਕਾ ਦੇ ਕਾਰਕੁਨਾਂ ਵੱਲੋਂ ਸ਼ਾਨਦਾਰ ਨੌਵੀਂ ਸਲਾਨਾਂ  ਮੋਟਰ-ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ।
ਇਹ ਬਾਈਕ ਰੈਲੀ ਸਾਈਕਲ  ਗੇਅਰ ਡੀਲਰਸ਼ਿੱਪ ਬਿੱਡਫਰਡ ਤੋਂ ਪੰਜਾਬੀ ਵਿੱਚ ਅਰਦਾਸ ਤੇ ਗੋਰਿਆਂ ਵੱਲੋਂ ਪਰੇਅਰ ਕਰਕੇ ਸ਼ੁਰੂ ਕੀਤੀ  ਗਈ ‘ਤੇ  ਤੀਹ ਮੀਲਾਂ  ਦਾ  ਸਫਰ ਤਹਿ ਕਰਕੇ ਸਟੋਰਕਸ ਪਲੇਸ ਡੈਲਸ ਵਿੱਖੇ ਸਮਾਪਤ ਹੋਈ। ਇਸ  ਰੈਲੀ  ਨੂੰ  ਫਰੀਵੇਅ ਬੰਦ ਕਰਕੇ ਅਰਵਿੰਗ ਪੁਲਿਸ ਦੁਆਰਾ ਐਸਕੋਰਟ ਕਰਕੇ ਬਿੱਡਫਰਡ ਤੋਂ ਡੈਲਸ ਲਿਜਾਇਆ  ਗਿਆ। ਇਸ  ਰੈਲੀ ਵਿੱਚ 250 ਤੋਂ ਵੱਧ ਮੋਟਰ ਸਾਈਕਲ  ਸਵਾਰਾਂ  ਨੇ  ਹਿੱਸਾ  ਲਿਆ, ਸੈਂਕੜਿਆ ਦੇ ਹਿਸਾਬ ਅਮਰੀਕਨ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਰੈਲੀ ਦੌਰਾਨ ਲੋਕਲ ਚੈਰਟੀਆਂ ਲਈ ਹਜ਼ਾਰਾਂ ਡਾਲਰ ਦਾ ਫੰਡ ਵੀ  ਦਿੱਤਾ ਗਿਆ । ਇਸ ਮੌਕੇ ਸੰਸਥਾ ਦੇ ਬੁਲਾਰਿਆ ਨੇ ਦੱਸਿਆ ਕਿ ਇਸ ਸਾਲ  ਇਸ ਮੌਕੇ ਖਾਸ ਤੌਰ ਤੇ ਲੱਗੇ ਸਿੱਖ ਰਾਈਡਰਜ਼ ਬੂਥ ਤੋਂ ਸਿੱਖ ਧਰਮ ਅਤੇ ਦਸਤਾਰ ਪ੍ਰਤੀ ਜਾਣਕਾਰੀ ਭਰਪੂਰ ਪੈਂਫਲਿੱਟ ਵੀ ਵੰਡੇ ਗਏ।ਇਸ ਮੌਕੇ ਬਹੁਤ ਸਾਰੇ ਗੋਰੇ ਜਿਹੜੇ ਸਿੱਖ ਧਰਮ ਤੋਂ ਅਣਜਾਣ ਸਨ, ਸਿੱਖ ਧਰਮ ਪ੍ਰਤੀ ਜਾਣਕੇ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖ ਰਾਈਡਰਜ਼ ਦੇ ਇਸ ਉਪਰਾਲੇ ਦੀ ਉਹਨਾਂ ਭਰਪੂਰ ਸ਼ਲਾਘਾ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment