ਕੇਜਰੀਵਾਲ ਨੇ 1000 ਰੁਪਏ ਦੇਣ ਦਾ ਐਲਾਨ ਕਰਕੇ ਪੰਜਾਬੀਆਂ ਨੂੰ ਕੀਤਾ ਬੇਇੱਜ਼ਤ : ਜਸਵੀਰ ਸਿੰਘ ਗੜ੍ਹੀ

TeamGlobalPunjab
2 Min Read

ਜਲੰਧਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ 18 ਸਾਲ ਤੋਂ ਉਪਰ ਹਰ ਔਰਤ ਦੇ ਖਾਤੇ ‘ਚ ਹਰ ਮਹੀਨੇ 1000 ਰੁਪਏ ਦੇਣ ਦੇ ਕੀਤੇ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਿਆ ਹੈ।

ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਵਿਚ ਆ ਕੇ ਡਰਾਮੇਬਾਜ਼ੀ ਕਰ ਰਿਹਾ ਹੈ। ਕੇਜਰੀਵਾਲ ਨੇ ਪੰਜਾਬ ਵਿਚ ਆ ਕੇ 1000 ਰੁਪਏ ਦੇਣ ਦਾ ਐਲਾਨ ਕਰਕੇ ਪੰਜਾਬੀਆਂ ਦਾ ਮਜ਼ਾਕ ਉਡਾਇਆ ਹੈ।

ਗੜ੍ਹੀ ਨੇ ਕਿਹਾ ਕਿ ਕੇਜਰੀਵਾਲ ਨੇ ਸਟੇਜ ’ਤੇ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਦੇ ਘਰਵਾਲਿਆਂ ਨੇ ਉਨ੍ਹਾਂ ਨੂੰ ਕਈ ਸਾਲਾਂ ਤੋਂ ਨਵਾਂ ਸੂਟ ਨਹੀਂ ਲੈ ਕੇ ਦਿੱਤਾ 1000 ਰੁਪਏ ਨਾਲ ਉਹ ਨਵਾਂ ਸੂਟ ਲੈ ਸਕਣਗੀਆਂ, ਮਾਂਵਾਂ ਆਪਣੇ ਬੱਚਿਆਂ ਨੂੰ ਚੀਜੀ ਲੈ ਕੇ ਦੇ ਸਕਦੀਆਂ ਹਨ, ਵਿਦਿਆਰਥਣਾਂ 1000 ਰੁਪਏ ਨਾਲ ਕਾਲਜ ਜਾ ਸਕਣਗੀਆਂ। ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਬੇਇਜ਼ਤੀ ਹੈ।

ਗੜ੍ਹੀ ਨੇ ਕੇਜਰੀਵਾਲ ਨੂੰ ਚੈਲੰਜ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪਹਿਲਾਂ ਸਾਡੀਆਂ ਪੰਜਾਬ ਦੀਆਂ ਮਾਂ, ਬੇਟੀ ਅਤੇ ਨੂੰਹਾਂ ਨੂੰ ਦਿੱਲੀ ਦਾ ਇਕ ਵੀ ਘਰ ਦਿਖਾ ਦੇਣ ਜਿੱਥੇ ਦਿੱਲੀ ਸਰਕਾਰ ਮਹਿਲਾਵਾਂ ਨੂੰ 1000 ਰੁਪਏ ਦੇ ਰਹੀ ਹੈ। ਉਨ੍ਹਾਂ ਕਿਹਾ ਕੇਜਰੀਵਾਲ 24 ਘੰਟੇ ਦੇ ਅੰਦਰ ਉਹ ਇਹ ਡਾਟਾ ਪੰਜਾਬ ਦੇ ਲੋਕਾਂ ਨਾਲ ਸਾਂਝਾ ਕਰੇ ਨਹੀਂ ਤਾਂ ਅਸੀਂ ਪੂਰੇ ਪੰਜਾਬ ਵਿਚ ਕੇਜਰੀਵਾਲ ਦੀ ਅਸਲ ਸੱਚਾਈ ਬੇਨਕਾਬ ਕਰਾਂਗੇ।

- Advertisement -

Share this Article
Leave a comment