ਵਾਸ਼ਿੰਗਟਨ: ਅਮਰੀਕਾ ਦੇ ਟੈਕਸਸ ਰਾਜ ਵਿੱਚ ਫੋਰਟ ਵਰਥ ਦੇ ਨੇੜੇ ਐਤਵਾਰ ਨੂੰ ਚਰਚ ਵਿੱਚ ਗੋਲੀਬਾਰੀ ਹੋਈ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਪੁਲਿਸ ਦੇ ਮੁਤਾਬਕ, ਜਿਨ੍ਹਾਂ ਤਿੰਨ ਲੋਕਾਂ ਨੂੰ ਗੋਲੀ ਲੱਗੀ ਹਮਲਾਵਰ ਉਨ੍ਹਾਂ ‘ਚੋਂ ਹੀ ਇੱਕ ਹੈ। ਹਾਲਾਂਕਿ, ਅਧਿਕਾਰੀਆਂ ਨੇ ਘਟਨਾ ‘ਤੇ ਅੱਗੇ ਕੋਈ ਜਾਣਕਾਰੀ ਨਹੀਂ ਦਿੱਤੀ।
ਮੀਡੀਆ ਰਿਪੋਰਟਾਂ ਵਿੱਚ ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਹਮਲੇ ਵਿੱਚ ਬੰਦੂਕਧਾਰੀ ਨਾਲ ਉਲਝਣ ਵਾਲਾ ਸਕਿਓਰਿਟੀ ਗਾਰਡ ਮਾਰਿਆ ਗਿਆ। ਚਰਚ ਦੇ ਵਰਕਰ ਏਲਡਰ ਮਾਈਕ ਟਿਨਿਅਸ ਨੇ ਦੱਸਿਆ ਕਿ ਗਾਰਡ ਸਭ ਲੋਕਾਂ ਦੀ ਸੁਰੱਖਿਆ ਲਈ ਸ਼ੂਟਰ ਨਾਲ ਭਿੜ ਗਿਆ ।
ਘਟਨਾ ਤੋਂ ਬਾਅਦ ਟੈਕਸਸ ਦੇ ਗਵਰਨਰ ਗ੍ਰੇਗ ਏਬਾਟ ਨੇ ਮ੍ਰਿਤਕਾ ਪ੍ਰਤੀ ਦੁਖ ਜਤਾਇਆ। ਉਨ੍ਹਾਂ ਨੇ ਕਿਹਾ, “ ਮੈਂ ਚਰਚੇ ਦੇ ਉਨ੍ਹਾਂ ਲੋਕਾਂ ਦਾ ਸ਼ੁਕਰਗੁਜਾਰ ਹਾਂ , ਜਿਨ੍ਹਾਂ ਨੇ ਸ਼ੂਟਰ ‘ਤੇ ਜਲਦੀ ਕਾਬੂ ਪਾ ਲਿਆ ਅਤੇ ਹੋਰ ਲੋਕਾਂ ਨੂੰ ਮਰਨ ਤੋਂ ਬਚਾਇਆ।”
ਟੈਕਸਸ ਦੇ ਕਿਸੇ ਚਰਚ ਵਿੱਚ ਇਹ ਸ਼ੂਟਿੰਗ ਦਾ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਨਵੰਬਰ 2017 ਵਿੱਚ ਡੇਵਿਡ ਪੈਟਰਿਕ ਕੇਲੀ ਨਾਮ ਦੇ ਵਿਅਕਤੀ ਨੇ ਸਦਰਲੈਂਡ ਸਪ੍ਰਿੰਗ ਵਿੱਚ ਸਥਿਤ ਚਰਚ ‘ਤੇ ਗੋਲੀਬਾਰੀ ਕੀਤੀ ਸੀ। ਇਸ ਵਿੱਚ 24 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਹਮਲਾਵਰ ਨੇ ਬਾਅਦ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ।