ਅਮਿਤਾਭ ਬੱਚਨ ਦਾ ਜਨਮਦਿਨ ਮੌਕੇ ਆਪਣੇ ਚਹੇਤਿਆਂ ਲਈ ਖਾਸ ਸੰਦੇਸ਼

TeamGlobalPunjab
2 Min Read

ਮੁੰਬਈ : ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ 78 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਚਹੇਤਿਆਂ ਵੱਲੋਂ ਅਤੇ ਬਾਲੀਵੁੱਡ, ਖੇਲ ਅਤੇ ਰਾਜਨੀਤਕ ਜਗਤ ਦੀ ਵੱਡੀਆਂ ਹਸਤੀਆਂ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਵੀ ਬਿੱਗ ਬੀ ਨੂੰ ਵਧਾਈ ਸੰਦੇਸ਼ ਦਿੱਤੇ ਜਾ ਰਹੇ ਹਨ। ਅਮਿਤਾਭ ਬੱਚਨ ਨੇ ਵੀ ਜਨਮਦਿਨ ‘ਤੇ ਮਿਲ ਰਹੀਆਂ ਵਧਾਈਆਂ ‘ਤੇ ਆਪਣੇ ਚਹੇਤਿਆਂ ਦਾ ਧੰਨਵਾਦ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਆਪਣੇ ਹੱਥ ਜੋੜਦੇ ਹੋਏ ਇਕ ਫੋਟੋ ਸ਼ੇਅਰ ਕੀਤੀ।

ਫੋਟੋ ਸ਼ੇਅਰ ਕਰਦੇ ਹੋਏ ਅਮਿਤਾਭ ਬੱਚਨ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਆਪਣੇ ਫੈਂਸ ਨੂੰ ਧੰਨਵਾਦ ਕਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ- “ਤੁਹਾਡਾ ਪਿਆਰ ਮੇਰੇ ਲਈ ਸਭ ਤੋਂ ਵੱਡਾ ਗਿਫਟ ਹੈ। ਇਸ ਤੋਂ ਜ਼ਿਆਦਾ ਮੈਂ ਕੁਝ ਹੋਰ ਨਹੀਂ ਮੰਗ ਸਕਦਾ।”

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣੀ ਦਮਦਾਰ ਫਿਲਮਾਂ ਅਤੇ ਅਦਾਕਾਰੀ ਦੀ ਬਦੌਲਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹਨ। 11 ਅਕਤੂਬਰ 1942 ਨੂੰ ਅਮਿਤਾਭ ਬੱਚਨ ਦਾ ਜਨਮ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਹੋਇਆ ਸੀ। ਅਮਿਤਾਭ ਬੱਚਨ ਦੇ ਪਿਤਾ ਡਾਕਟਰ ਹਰਿਵੰਸ਼ ਰਾਏ ਬੱਚਨ ਕਾਫੀ ਮਸ਼ਹੂਰ ਕਵੀ ਸੀ। ਉਨ੍ਹਾਂ ਦੀ ਮਾਂ ਤੇਜੀ ਬੱਚਨ ਕਰਾਂਚੀ ਤੋਂ ਸੀ। ਅਮਿਤਾਭ ਬੱਚਨ ਕਿਸੇ ਸਮੇਂ ਇੰਜੀਨੀਅਰ ਬਣਨ ਜਾਂ ਏਅਰ ਫੋਰਸ ਵਿੱਚ ਜਾਣ ਦਾ ਸੁਪਨਾ ਦੇਖਦੇ ਸਨ। ਪਰ ਉਨ੍ਹਾਂ ਦੀ ਕਿਸਮਤ ਤਾਂ ਹਿੰਦੀ ਸਿਨੇਮਾ ਨਾਲ ਜੁੜੀ ਹੋਈ ਸੀ। ਜਿਸ ਵਿਚ ਉਹ ਕਾਫੀ ਸਫਲ ਵੀ ਹੋਏ ਹਨ ਅਤੇ ਸਦੀ ਦੇ ਮਹਾਨਾਇਕ ਦਾ ਖ਼ਿਤਾਬ ਹਾਸਲ ਵੀ ਕੀਤਾ।

Share this Article
Leave a comment