ਦੀਵਾਲੀ ਤੋਂ ਪਹਿਲਾਂ ਘੁਸਪੈਠ ਕਰਨ ਦੀ ਫਿਰਾਕ ‘ਚ ਪਾਕਿਸਤਾਨ, ਸਰਹੱਦ ਨੇੜ੍ਹੇ ਲਾਂਚ ਪੈਡ ਕੀਤੇ ਐਕਟਿਵ

TeamGlobalPunjab
2 Min Read

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਫੌਜ ਅਤੇ ਖੁਫੀਆ ਏਜੰਸੀ ਆਈਐਸਆਈ ਵੱਲੋਂ ਲਗਾਤਾਰ ਭਾਰਤ ਦਾ ਸ਼ਾਂਤ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਤਵਾਦੀਆਂ ਦੇ ਖਿਲਾਫ ਭਾਰਤੀ ਸੁਰੱਖਿਆ ਬਲਾਂ ਦਾ ਓਪਰੇਸ਼ਨ ਦੇਖਦੇ ਹੋਏ ਪਾਕਿਸਤਾਨ ਅਤੇ ਆਈਐਸਆਈ ਬੌਖਲਾਹਟ ਵਿੱਚ ਆ ਗਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਫੌਜ ਘਾਟੀ ਵਿੱਚ ਅੱਤਵਾਦੀਆਂ ਦੀ ਵੱਡੀ ਘੁਸਪੈਠ ਕਰਵਾਉਣ ਦੀ ਫਿਰਾਕ ਵਿੱਚ ਹੈ। ਖ਼ੁਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਬੌਰਡਰ ਐਕਸ਼ਨ ਟੀਮ ਨੇ ਕਵਰ ਦੇ ਨਾਲ 350 ਤੋਂ 400 ਅੱਤਵਾਦੀ ਲਾਂਚ ਪੈਡ ‘ਤੇ ਇਸ ਸਮੇਂ ਮੌਜੂਦ ਹਨ। ਜਾਣਕਾਰੀ ਇਹ ਵੀ ਮਿਲੀ ਹੈ ਕਿ ਪਾਕਿਸਤਾਨੀ ਆਰਮੀ ਵੱਲੋਂ ਘੁਸਪੈਠ ਨੂੰ ਹੋਰ ਆਸਾਨ ਬਣਾਉਣ ਦੇ ਲਈ ਡਰੋਨ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਮਾਛਿਲ, ਗੁਰੇਜ਼, ਤੰਗਧਾਰ, ਕੇਰਲ ਅਤੇ ਉਰੀ ਸੈਕਟਰ ਦੇ ਸਾਹਮਣੇ ਲਾਈਨ ਆਫ ਕੰਟਰੋਲ ਦੇ ਪਾਰ ਪਾਕਿਸਤਾਨ ਨੇ 20 ਤੋਂ ਜ਼ਿਆਦਾ ਲਾਂਚ ਪੈਡ ਐਕਟਿਵ ਕਰ ਦਿੱਤੇ ਹਨ।

ਘਾਟੀ ਵਿੱਚ ਭਾਰਤੀ ਸੁਰੱਖਿਆ ਬਲਾਂ ਨੇ ਇਸ ਸਾਲ ਵਿੱਚ ਤਕਰੀਬਨ 200 ਅੱਤਵਾਦੀ ਢੇਰ ਕਰ ਦਿੱਤੇ ਹਨ। ਜਦਕਿ ਪਿਛਲੇ ਸਾਲ 2019 ਵਿੱਚ 157 ਅਤਿਵਾਦੀ ਮਾਰੇ ਗਏ ਸਨ। ਬੀਤੇ ਦਿਨੀਂ ਸੁਰੱਖਿਆ ਬਲਾਂ ਨੇ ਮਾਛਿਲ ਸੈਕਟਰ ਵਿੱਚ ਘੁਸਪੈਠ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਲਾਈਨ ਆਫ ਕੰਟਰੋਲ ‘ਚ ਪਾਕਿਸਤਾਨ ਦੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਪਾਕਿਸਤਾਨੀ ਫ਼ੌਜ ਦੀ ਸ਼ਹਿ ‘ਤੇ ਹੋਈ ਘੁਸਪੈਠ ਨੂੰ ਸਾਲ ਦੀ ਦੂਸਰੀ ਵੱਡੀ ਘੁਸਪੈਠ ਮੰਨਿਆ ਜਾ ਰਿਹਾ ਹੈ।

Share This Article
Leave a Comment