ਕੋਰੋਨਾਵਾਇਰਸ ਦਾ ਆਤੰਕ, 200 ਦੇ ਕਰੀਬ ਅਮਰੀਕੀ ਨਾਗਰਿਕ ਵਾਪਸ ਪਰਤੇ

TeamGlobalPunjab
1 Min Read

ਕੈਲੀਫੋਰਨੀਆਂ : ਚੀਨ ਅੰਦਰ ਫੈਲੇ ਕੋਰੋਨਾਵਾਇਰਸ ਦਾ ਆਤੰਕ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸੇ ਚੱਕਰ ‘ਚ ਕੱਲ੍ਹ ਚੀਨ ਦੇ ਵੁਹਾਨ ਇਲਾਕੇ ਤੋਂ 200 ਦੇ  ਕਰੀਬ ਅਮਰੀਕੀ ਨਾਗਰਿਕ ਕੈਲੇਫੋਰਨੀਆਂ ਵਾਪਸ ਚਲੇ ਗਏ ਹਨ। ਇਨ੍ਹਾਂ ਨਾਗਰਿਕਾਂ ਨੂੰ ਮਿਲਟਰੀ ਬੇਸ ‘ਚ ਰੱਖਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਇਨ੍ਹਾਂ ਨਾਗਰਿਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕ ਹੈ ਕਿ ਕਿਧਰੇ ਕੋਰੋਨਾਵਾਇਰਸ ਸੰਕਰਮਿਤ ਨਾ ਹੋਵੇ। ਇਸ ਦੇ ਚਲਦਿਆਂ ਉਨ੍ਹਾਂ ਨਾਗਰਿਕਾਂ ਨੂੰ ਬੱਸਾਂ ਰਾਹੀਂ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਇਸ ਵਾਇਰਸ ਨੇ ਹੁਣ ਤੱਕ 130 ਤੋਂ ਵਧੇਰੇ ਜਾਨਾਂ ਲੈ ਲਈਆਂ ਹਨ ਅਤੇ 5 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਬਾਅਦ ਵਾਇਰਸ ਨੇ ਹੋਰਨਾਂ ਮੁਲਕਾਂ ਅੰਦਰ ਵੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚਲਦਿਆਂ ਚਾਰੇ ਪਾਸੇ ਅਲਰਟ ਜਾਰੀ ਕੀਤਾ ਗਿਆ ਹੈ।

 

- Advertisement -

Share this Article
Leave a comment