ਕਸ਼ਮੀਰ ‘ਚ ਅੱਤਵਾਦੀਆਂ ਨੇ ਲਗਾਤਾਰ ਦੂਜੇ ਦਿਨ ਬਿਹਾਰ ਦੇ ਲੋਕਾਂ ਨੂੰ ਬਣਾਇਆ ਨਿਸ਼ਾਨਾ, 2 ਦੀ ਗੋਲੀ ਮਾਰ ਕੇ ਹੱਤਿਆ, ਇੱਕ ਜ਼ਖਮੀ

TeamGlobalPunjab
1 Min Read

ਕੁਲਗਾਮ : ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨੇ ਲਗਾਤਾਰ ਦੂਜੇ ਦਿਨ ਗੈਰ-ਕਸ਼ਮੀਰੀ ਲੋਕਾਂ ਨੂੰ ਨਿਸ਼ਾਨਾ ਬਣਾਇਆ। ਐਤਵਾਰ ਨੂੰ ਅੱਤਵਾਦੀਆਂ ਨੇ ਕੁਲਗਾਮ ਵਿੱਚ ਬਿਹਾਰ ਦੇ 3 ਲੋਕਾਂ ਨੂੰ ਗੋਲੀ ਮਾਰ ਦਿੱਤੀ। ਇਨ੍ਹਾਂ ਵਿੱਚੋਂ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਜ਼ਖਮੀ ਹੈ।

ਜਾਣਕਾਰੀ ਅਨੁਸਾਰ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਉਹ ਸਾਰੇ ਮਜ਼ਦੂਰ ਸਨ। ਜ਼ਖਮੀ ਦੀ ਪਛਾਣ ਚੁਨਚੁਨ ਰਿਸ਼ੀ ਦੇਵ ਵਜੋਂ ਹੋਈ ਹੈ। ਉਸ ਨੂੰ ਅਨੰਤਨਾਗ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਰੇ ਗਏ ਦੋ ਨਾਗਰਿਕਾਂ ਦੀ ਪਛਾਣ ਰਾਜਾ ਰਿਸ਼ੀ ਦੇਵ ਅਤੇ ਜੋਗਿੰਦਰ ਰਿਸ਼ੀ ਦੇਵ ਵਜੋਂ ਹੋਈ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਬਿਹਾਰ ਦੇ ਇੱਕ ਹਾਕਰ ਅਤੇ ਉੱਤਰ ਪ੍ਰਦੇਸ਼ ਦੇ ਇੱਕ ਤਰਖਾਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

- Advertisement -

  ਵਾਦੀ ਵਿੱਚ ਅੱਤਵਾਦੀਆਂ ਵੱਲੋਂ ਬਾਹਰੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ ਨੇ ਐਮਰਜੈਂਸੀ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਤਹਿਤ ਜਿਹੜੇ ਲੋਕ ਦੂਜੇ ਰਾਜਾਂ ਤੋਂ ਵਾਦੀ ਵਿੱਚ ਕੰਮ ਕਰਨ ਲਈ ਆਏ ਹਨ, ਉਨ੍ਹਾਂ ਨੂੰ ਨਜ਼ਦੀਕੀ ਪੁਲਿਸ ਜਾਂ ਆਰਮੀ ਕੈਂਪ ਵਿੱਚ ਰੱਖਿਆ ਜਾਵੇਗਾ।

Share this Article
Leave a comment