ਪੁਲਵਾਮਾ ਤੋਂ ਬਾਅਦ ਕਸ਼ਮੀਰ ਦੇ ਇਸ ਇਲਾਕੇ ‘ਚ ਹੋਇਆ ਵੱਡਾ ਅੱਤਵਾਦੀ ਹਮਲਾ, ਇੱਕ ਦੀ ਮੌਤ

TeamGlobalPunjab
2 Min Read

ਅਬੋਹਰ : ਜਿਸ ਦਿਨ ਤੋਂ ਕਸ਼ਮੀਰ ਅੰਦਰ ਧਾਰਾ 370 ਹਟਾਈ ਗਈ ਹੈ ਉਸੇ ਦਿਨ ਤੋਂ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਦੇ ਚਲਦਿਆਂ ਪਾਕਿਸਤਾਨ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਜਿਹਾ ਕਰਨ ਤੋਂ ਬਾਅਦ ਅੱਤਵਾਦੀ ਹਮਲੇ ਵਧੇਰੇ ਹੋਣਗੇ ਅਤੇ ਪਾਕਿ ਵੱਲੋਂ ਸਾਰੇ ਵਪਾਰਕ ਸਬੰਧ ਤੋੜ ਲਏ ਗਏ ਸਨ।  ਜਾਣਕਾਰੀ ਮੁਤਾਬਿਕ ਹੁਣ ਅੱਤਵਾਦੀਆਂ ਵੱਲੋਂ ਕਸ਼ਮੀਰ ਦੇ ਸ਼ੋਪਿਆਂ ਇਲਾਕੇ ਵਿੱਚ ਅਬੋਹਰ ਜਿਲ੍ਹੇ ਦੇ ਦੋ ਪੰਜਾਬੀ ਵਪਾਰੀਆਂ ‘ਤੇ ਗੋਲੀਆਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਹੈ। ਇਹ ਹਮਲਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਦੱਸ ਦਈਏ ਕਿ ਚਰਨਜੀਤ ਸਿੰਘ ਅਤੇ ਸੰਜੀਵ ਕੁਮਾਰ ਦੋਵੇਂ ਵਪਾਰੀ ਪਿਛਲੇ ਕਈ ਸਾਲਾਂ ਤੋਂ ਸੇਬਾਂ ਦੇ ਸੀਜਨ ਦੌਰਾਨ ਸ਼੍ਰੀ ਨਗਰ ਜਾਂਦੇ ਸਨ ਅਤੇ ਬੀਤੀ ਰਾਤ ਕਰੀਬ 8 ਵਜੇ ਜਦੋਂ ਇਹ ਸੇਬ ਖਰੀਦ ਕੇ ਵਾਪਸ ਪਰਤਣ ਲੱਗੇ ਤਾਂ ਅੱਤਵਾਦੀਆਂ ਨੇ ਇਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਚਰਨਜੀਤ ਸਿੰਘ ਦੀ ਮੌਤ ਹੋਈ ਦੱਸੀ ਜਾਂਦੀ ਹੈ ਜਦੋਂ ਕਿ ਸੰਜੀਵ ਕੁਮਾਰ ਦੇ ਗੰਭੀਰ ਰੂਪ ‘ਚ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ਦੋਵਾਂ ਨੂੰ ਸ੍ਰੀ ਨਗਰ ਦੇ ਐਸਐਮਐਚਐਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਪਤਾ ਲੱਗਾ ਕਿ ਸੰਜੀਵ ਕੁਮਾਰ ਨੂੰ ਚਾਰ ਗੋਲੀਆਂ ਲੱਗੀਆਂ ਹਨ। ਜਾਣਕਾਰੀ ਮੁਤਾਬਿਕ ਇਸ ਹਮਲੇ ਤੋਂ ਬਾਅਦ ਸੈਨਾਵਾਂ, ਸੀਆਰਪੀਐਫ ਅਤੇ ਕਸ਼ਮੀਰ ਪੁਲਿਸ ਵੱਲੋਂ ਇਲਾਕੇ ਵਿੱਚ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।

 

- Advertisement -

Share this Article
Leave a comment