ਜਦੋਂ ਯਾਤਰੀ ਨੇ ਅੱਧ ਵਿਚਾਲੇ ਖੋਲ੍ਹ ਦਿੱਤਾ ਜਹਾਜ਼ ਦਾ ਐਮਰਜੈਂਸੀ ਗੇਟ

Prabhjot Kaur
2 Min Read

ਨਿਊਜ਼ ਡੈਸਕ: ਦੁਨੀਆ ਦੇ ਕਿਸੇ ਵੀ ਕੋਨੇ ਤੱਕ ਹੁਣ ਯਾਤਰਾ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ। ਹਵਾਈ ਜਹਾਜ਼ਾਂ ਨੇ ਸਫ਼ਰ ਨੂੰ ਹੋਰ ਵੀ ਆਸਾਨ ਬਣਾ ਦਿੱਤਾ, ਦੁਨੀਆ ਦੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਕੁਝ ਘੰਟਿਆਂ ਵਿੱਚ ਜਾਇਆ ਜਾ ਸਕਦਾ ਹੈ। ਪਰ ਜੇਕਰ ਸਫਰ ਦੌਰਾਨ ਕੋਈ ਅਣਹੋਣੀ ਹੋ ਜਾਵੇ ਤਾਂ ਕੀ ਹੋਵੇਗਾ? ਅਜਿਹਾ ਹੀ ਅਨੁਭਵ ਕੁਝ ਯਾਤਰੀਆਂ ਨੇ ਕੀਤਾ, ਜਦੋਂ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ‘ਚ ਯਾਤਰੀਆਂ ਦੀ ਆਸਮਾਨ ‘ਚ ਜਾਨ ਅਟਕ ਗਈ।

ਅਸਲ ‘ਚ ਜਦੋਂ ਜਹਾਜ਼ ਹਵਾ ਵਿਚ ਸੀ ਤਾਂ ਇਕ ਯਾਤਰੀ ਨੇ ਐਮਰਜੈਂਸੀ ਐਗਜ਼ਿਟ ਗੇਟ ਖੋਲ੍ਹ ਦਿੱਤਾ। ਇਸ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਹੈਰਾਨ ਕਰਨ ਵਾਲੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੋਕ ਆਪਣੀ ਸੀਟ ਫੜ ਕੇ ਬੈਠੇ ਹਨ। ਜਹਾਜ਼ ‘ਚ ਬੈਠੇ ਲੋਕਾਂ ਨੂੰ ਚੀਕਦੇ ਵੀ ਦੇਖਿਆ ਜਾ ਸਕਦਾ ਹੈ ਤੇ ਬੱਚੇ ਚੀਕਾਂ ਮਾਰ ਰਹੇ ਸਨ। ਇਹ ਜਹਾਜ਼ ਦੱਖਣੀ ਕੋਰੀਆ ਦੇ ਸ਼ਹਿਰ Daegu ਜਾ ਰਿਹਾ ਸੀ।

ਜਿਵੇਂ ਹੀ ਜਹਾਜ਼ Daegu ਹਵਾਈ ਅੱਡੇ ‘ਤੇ ਉਤਰਿਆ, ਐਮਰਜੈਂਸੀ ਟੀਮ ਤੁਰੰਤ ਉਥੇ ਪਹੁੰਚ ਗਈ। ਡਰ ਕਾਰਨ 9 ਲੋਕਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਨ੍ਹਾਂ ਨੂੰ ਹਸਪਤਾਲ ਭੇਜਣਾ ਪਿਆ। ਇਨ੍ਹਾਂ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਸੀ। ਜਾਣਕਾਰੀ ਮੁਤਾਬਕ ਫਿਲਹਾਲ ਪੁਲਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਕਾਰਨ 194 ਲੋਕਾਂ ਦੀ ਜਾਨ ਖਤਰੇ ‘ਚ ਪੈ ਗਈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਉਮਰ 30 ਸਾਲ ਦੱਸੀ ਗਈ ਹੈ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਗੇਟ ਕਿਉਂ ਖੋਲ੍ਹਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment