ਲੰਦਨ ਨੇ 10 ਦਿਨਾਂ ‘ਚ ਤਿਆਰ ਕੀਤਾ 4000 ਬੈੱਡ ਦਾ ਐਮਰਜੈਂਸੀ ਹਸਪਤਾਲ

TeamGlobalPunjab
1 Min Read

ਲੰਦਨ: ਜਿੱਥੇ ਚੀਨ ਕੋਰੋਨਾ ਵਾਰਿਸ ਨਾਲ ਨਜਿੱਠਣ ਲਈ 10 ਦਿਨਾਂ ‘ਚ ਇਕ ਹਜ਼ਾਰ ਬੈੱਡ ਦਾ ਹਸਪਤਾਲ ਬਣਾ ਲਿਆ ਸੀ ਉਥੇ ਹੀ ਹੁਣ ਬ੍ਰਿਟੇਨ ਨੇ ਚੀਨ ਦੇ ਇਸ ਰਿਕਾਰਡ ਨੂੰ ਤੋਡ਼ ਦਿੱਤਾ ਹੈ। ਬ੍ਰਿਟੇਨ ਨੇ 10 ਦਿਨਾਂ ਦੇ ਅੰਦਰ ਰਿਕਾਰਡ ਸਮੇਂ ‘ਚ 4000 ਬੈੱਡ ਦਾ ਐਮਰਜੈਂਸੀ ਨਾਇਟਿੰਗੇਲ ਤਿਆਰ ਕਰ ਲਿਆ ਹੈ।


ਇਸ 4000 ਬੈੱਡ ਦੇ ਹਸਪਤਾਲ ‘ਚ ਬੁੱਧਵਾਰ ਤੋਂ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਸਰਕਾਰ ਨੇ ਬ੍ਰਿਟੇਨ ਫੌਜ ਦੀ ਸਹਾਇਤਾ ਨਾਲ ਮਰੀਜ਼ਾਂ ਦੇ ਇਲਾਜ ਲਈ 10 ਦਿਨਾਂ ‘ਚ 4000 ਬੈੱਡ ਦਾ ਐਮਰਜੈਂਸੀ ਹਸਪਤਾਲ ਤਿਆਰ ਕਰਨ ਚ ਕਾਮਯਾਬ ਰਹੀ ਹੈ। ਜਦੋਂ ਚੀਨ ‘ਚ ਇਸ ਵਾਇਰਸ ਨੇ ਪੈਰ ਪਸਾਰੇ ਸਨ ਤਾਂ ਹਸਪਤਾਲ ਭਰਨ ਕਾਰਨ ਉਨ੍ਹਾਂ ਨੂੰ ਸੜਕ ਕਿਨਾਰੇ ਹਸਪਤਾਲ ਬਣਾਉਣੇ ਪਏ ਸਨ। ਪਰ ਹਾਲਾਤ ਨੂੰ ਵਿਗੜਿਆਂ ਦੇਖ ਚੀਨ ਸਰਕਾਰ ਨੇ ਫੌਜ ਦੀ ਸਹਾਇਤਾ ਨਾਲ 1000 ਬੈੱਡ ਦਾ ਇਕ ਹਸਪਤਾਲ ਤਿਆਰ ਕਰਵਾਇਆ ਸੀ।

ਦੱਸ ਦਈਏ ਦੁਨੀਆ ਭਰ ਵਿਚ ਇਸ ਵਾਇਰਸ ਕਾਰਨ 9 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

- Advertisement -

Share this Article
Leave a comment