ਲਖਨਊ : ਦੇਸ਼ ਅੰਦਰ ਦੁਰਘਟਨਾਵਾਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਤਾਜਾ ਮਾਮਲਾ ਲਖਨਊ ਤੋਂ ਸਾਹਮਣੇ ਆਇਆ ਹੈ। ਇੱਥੇ ਤੇਜ਼ ਰਫਤਾਰ ਕਾਰ ਫੋਰਲੇਨ ‘ਤੇ ਮੁੰਡੇਰਵਾ ਥਾਣੇ ਦੀ ਖਜੌਲਾ ਪੁਲਸ ਚੌਕੀ ਨੇੜੇ ਸੜਕ ਦੇ ਕਿਨਾਰੇ ਖੜ੍ਹੇ ਟਰਾਲੇ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ‘ਚ ਸਵਾਰ ਚਾਲਕ ਦੀ ਮਾਂ, ਪੁੱਤਰ, ਬੇਟੀ, ਪਤਨੀ, ਸਮੇਤ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਸੰਤ ਕਬੀਰਨਗਰ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਢੋਡਈ ਦੇ ਰਹਿਣ ਵਾਲੇ ਸਨ।
ਜਾਣਕਾਰੀ ਮੁਤਾਬਕ ਲਖਨਊ ਤੋਂ ਗੋਰਖਪੁਰ ਨੂੰ ਜਾ ਰਹੀ ਲੇਨ ‘ਤੇ ਇਕ ਟਰਾਲਾ ਜਿਸ ਦਾ ਨੰਬਰ UK-06/PB-7460 ਦੱਸਿਆ ਜਾ ਰਿਹਾ ਹੈ ਸੜਕ ਦੇ ਕਿਨਾਰੇ ਖੜ੍ਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਉਸ ਨੂੰ ਕਿਸੇ ਹਾਦਸੇ ਤੋਂ ਬਾਅਦ ਖੜ੍ਹਾ ਕਰ ਦਿੱਤਾ ਸੀ। ਲਖਨਊ ਵਾਲੇ ਪਾਸੇ ਤੋਂ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਯੂਪੀ-32/ਐਲਬੀ-2894 ਸ਼ਾਮ ਕਰੀਬ 7.40 ਵਜੇ ਆ ਰਹੀ ਸੀ। ਇੱਥੇ ਆ ਕੇ ਉਹ ਟਰਾਲੇ ਨਾਲ ਜਾ ਟਕਰਾਈ।
ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਧੇ ਤੋਂ ਵੱਧ ਕਾਰ ਟਰੇਲਰ ਵਿੱਚ ਵੜ ਗਈ ਸੀ। ਮੌਕੇ ‘ਤੇ ਪਹੁੰਚੇ ਚੌਕੀ ਇੰਚਾਰਜ ਖਜੌਲਾ ਨੇ ਕਿਸੇ ਤਰ੍ਹਾਂ ਕਾਰ ਵਿੱਚੋਂ ਦੋ ਔਰਤਾਂ, ਦੋ ਨੌਜਵਾਨਾਂ ਅਤੇ ਇਕ 15 ਸਾਲਾ ਨੌਜਵਾਨ ਸਮੇਤ ਪੰਜ ਵਿਅਕਤੀਆਂ ਨੂੰ ਬਾਹਰ ਕੱਢਿਆ। ਜਿਸ ਵਿੱਚ ਦੋ ਔਰਤਾਂ, ਇੱਕ ਨੌਜਵਾਨ ਅਤੇ ਇੱਕ ਲੜਕੀ ਦੀ ਮੌਤ ਹੋ ਗਈ ਸੀ।
ਗੰਭੀਰ ਜ਼ਖਮੀ 20 ਸਾਲਾ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਭੇਜਿਆ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜੂਨੀਅਰ ਇੰਜੀਨੀਅਰ ਵਿਨੋਦ ਕੁਮਾਰ (38), ਨੀਲਮ (34) ਪਤਨੀ ਵਿਨੋਦ, ਖੁਸ਼ਬੂ (15) ਪੁੱਤਰੀ ਵਿਨੋਦ, ਅਹਿਸਾਸ (19) ਪੁੱਤਰ ਵਿਨੋਦ ਅਤੇ ਵਿਨੋਦ ਦੀ 65 ਸਾਲਾ ਮਾਂ ਸੁਰਸਤੀ ਦੇਵੀ ਸ਼ਾਮਲ ਹਨ। ਏਐਸਪੀ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਦੱਸੀ ਜਾਂਦੀ ਹੈ।