ਪੀਐੱਮ ਮੋਦੀ ਅੱਜ ਬ੍ਰਿਟੇਨ ‘ਚ ‘ਇੰਡੀਆ ਗਲੋਬਲ ਵੀਕ’ ਨੂੰ ਵੀਡੀਓ ਮਾਧਿਅਮ ਰਾਹੀਂ ਕਰਨਗੇ ਸੰਬੋਧਿਤ, ਪ੍ਰਿੰਸ ਚਾਰਲਸ ਵੀ ਹੋਣਗੇ ਸ਼ਾਮਲ

TeamGlobalPunjab
2 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਿਟੇਨ ‘ਚ  ਸ਼ੁਰੂ ਹੋ ਰਹੇ ‘ਇੰਡੀਆ ਗਲੋਬਲ ਵੀਕ 2020’ ਪ੍ਰੋਗਰਾਮ ਨੂੰ ਵੀਡੀਓ ਮਾਧਿਅਮ ਰਾਹੀਂ ਸੰਬੋਧਨ ਕਰਨਗੇ। ਇਸ ਵਰਚੁਅਲ ਗਲੋਬਲ ਸੰਬੋਧਨ ‘ਚ ਪੀਐੱਮ ਮੋਦੀ ਭਾਰਤ ਦੇ ਵਪਾਰ ਅਤੇ ਵਿਦੇਸ਼ੀ ਨਿਵੇਸ਼ ਬਾਰੇ ਆਪਣੇ ਵਿਚਾਰ  ਰੱਖਣਗੇ। ਇੰਡੀਆ ਇੰਕ ਗਰੁੱਪ ਦੇ ਸੀਈਓ ਅਤੇ ਚੇਅਰਮੈਨ ਮਨੋਜ ਲਡਵਾ ਨੇ ਕਿਹਾ ਕਿ ਕੋਵਿਡ-19 ਦੇ ਇਸ ਮੁਸ਼ਕਲ ਦੌਰ ‘ਚ ਭਾਰਤ ਆਪਣੀ ਬਹੁ-ਅਨੁਸ਼ਾਸਨੀ ਪ੍ਰਤਿਭਾ, ਆਪਣੇ ਤਕਨੀਕੀ ਗਿਆਨ ਅਤੇ ਲੀਡਰਸ਼ਿਪ ਲਈ ਵਧ ਰਹੀ ਇੱਛਾ ਨਾਲ ਵਿਸ਼ਵਵਿਆਪੀ ਮਾਮਲਿਆਂ ‘ਚ ਕੇਂਦਰੀ ਭੂਮਿਕਾ ਨਿਭਾ ਰਿਹਾ ਹੈ।

ਇਸ ਲਈ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਪੂਰੀ ਦੁਨੀਆ ਲਈ ਬਹੁਤ ਮਹੱਤਵਪੂਰਣ ਹੋਵੇਗਾ। ਇਸ ਤਿੰਨ ਦਿਨ ਦੀ ਕਾਨਫ਼ਰੰਸ ‘ਚ ਵਿਦੇਸ਼ ਮੰਤਰੀ ਸ. ਜਯਸ਼ੰਕਰ, ਰੇਲਵੇ ਅਤੇ ਵਣਜ ਮੰਤਰੀ ਪਿਯੂਸ਼ ਗੋਇਲ, ਸ਼ਹਿਰੀ ਹਵਾਬਾਜ਼ੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ, ਸੂਚਨਾ ਅਤੇ ਟੈਕਨੋਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਹੁਨਰ ਵਿਕਾਸ ਮੰਤਰੀ ਮਹਿੰਦਰ ਨਾਥ ਪਾਂਡੇ ਵੀ ਸ਼ਾਮਲ ਹੋਣਗੇ।

ਦਸ ਦਈਏ ਕਿ ਬ੍ਰਿਟੇਨ ਦੀ ਤਰਫੋਂ ਪ੍ਰਿੰਸ ਚਾਰਲਸ ਵੀ ਇਸ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ ਅਤੇ ਸਭ ਨੂੰ ਸੰਬੋਧਨ ਕਰਨਗੇ। ਇਨ੍ਹਾਂ ਤੋਂ ਇਲਾਵਾ ਵਿਦੇਸ਼ ਮੰਤਰੀ ਡੋਮਿਨਿਕ ਰਾਬ, ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਸਿਹਤ ਮੰਤਰੀ ਮੈਟ ਹੈਨਕੌਕ ਅਤੇ ਅੰਤਰਰਾਸ਼ਟਰੀ ਵਪਾਰ ਮੰਤਰੀ ਲਿਜ਼ ਟਰੱਸ ਵੀ ਵਿਸ਼ਵਵਿਆਪੀ ਪੱਧਰ ‘ਤੇ ਸੰਬੋਧਨ ਕਰਨਗੇ।

ਦੱਸ ਦਈਏ ਕਿ ਕੋਰੋਨਾ ਸੰਕਰਮਣ ਦੇ ਮਾਮਲੇ ਦੁਨੀਆ ਭਰ ‘ਚ ਇਕ ਕਰੋੜ ਤੋਂ ਪਾਰ ਹੋ ਗਏ ਹਨ। ਵਿਸ਼ਵ ਪੱਧਰ ‘ਤੇ 11,788,097 ਲੋਕ ਕੋਰੋਨਾ ਸੰਕਰਮਿਤ ਹਨ, ਜਦੋਂ ਕਿ 541,845 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਦੂਜੇ ਪਾਸੇ  ਭਾਰਤ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 719665 ਤੱਕ ਪਹੁੰਚ ਗਈ ਹੈ। ਅਜਿਹੀ ਸਥਿਤੀ ‘ਚ ਸਿਰਫ ਭਾਰਤ ‘ਚ ਹੀ ਨਹੀਂ ਪੂਰੀ ਦੁਨੀਆਂ ‘ਚ ਵੱਡੇ-ਵੱਡੇ ਸਮਾਗਮ ਅਤੇ ਮੀਟਿੰਗਾਂ ਆਨਲਾਈਨ ਹੋ ਰਹੀਆਂ ਹਨ।

- Advertisement -

Share this Article
Leave a comment