ਬੰਦ ਹੋਏ 2000 ਰੁਪਏ ਦੇ ਨੋਟਾਂ ਦੀ ਕਈ ਗੱਠੀਆਂ ਮੰਦਿਰ ‘ਚ ਚੜ੍ਹਾ ਗਿਆ ਸ਼ਰਧਾਲੂ!

Prabhjot Kaur
2 Min Read

ਕਾਂਗੜਾ: ਦੇਸ਼ ‘ਚ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮਾਂ ਜਵਾਲਾਮੁਖੀ ਮੰਦਿਰ ‘ਚ ਇੱਕ ਸ਼ਰਧਾਲੂ ਨੇ 2 ਹਜ਼ਾਰ ਰੁਪਏ ਦੇ 400 ਨੋਟ ਯਾਨੀ 8,00,000 ਰੁਪਏ ਚੜ੍ਹਾ ਗਿਆ। ਹੁਣ ਇਹ ਰਕਮ ਚਰਚਾ ਦਾ ਵਿਸ਼ਾ ਬਣ ਗਈ ਹੈ। ਜਾਣਕਾਰੀ ਮੁਤਾਬਕ ਇਹ ਰਕਮ ਮੰਦਰ ‘ਚ ਅਕਬਰ ਦੀ ਛੱਤਰ ਕੋਲ ਰੱਖੇ ਦਾਨ ਪੇਟੀ ‘ਚ ਕਿਸੇ ਵਲੋਂ ਚੜ੍ਹਾਈ ਗਈ ਸੀ।

ਮੰਦਰ ਦੀ ਦੇਖ ਰੇਖ ਕਰਨ ਵਾਲਿਆਂ ਨੇ ਦੱਸਿਆ ਕਿ ਮਾਂ ਦੇ ਦਰਬਾਰ ‘ਚ ਕਈ ਵੱਡੇ ਸ਼ਰਧਾਲੂ ਆਉਂਦੇ ਹਨ, ਜੋ ਅਕਸਰ ਮਾਂ ਦੇ ਚਰਨਾਂ ‘ਚ ਅਜਿਹਾ ਚੜ੍ਹਾਵਾ ਚੜ੍ਹਾਉਂਦੇ ਹਨ। ਮਾਂ ਜਵਾਲਾਮੁਖੀ ਦੇ ਦਰਬਾਰ ‘ਚ ਚੜ੍ਹਾਈ ਜਾਣ ਵਾਲੀ ਇਹ ਰਾਸ਼ੀ ਮੰਦਰ ‘ਚ ਸ਼ਰਧਾਲੂਆਂ ਦੀਆਂ ਸਹੂਲਤਾਂ ‘ਤੇ ਖਰਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਗਰ ਕੌਂਸਲ ਜਵਾਲਾਮੁਖੀ ਦੇ ਚੇਅਰਮੈਨ ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਸਤੰਬਰ ਤੱਕ ਬੈਂਕ ਵਿੱਚ 2000 ਰੁਪਏ ਦੇ ਨੋਟ ਬਦਲੇ ਜਾ ਸਕਦੇ ਹਨ। ਅਜਿਹੇ ‘ਚ ਜੇਕਰ ਮੰਦਰ ‘ਚ 2,000 ਰੁਪਏ ਦੇ ਨੋਟ ਆਉਂਦੇ ਹਨ ਤਾਂ ਨਿਸ਼ਚਿਤ ਤੌਰ ‘ਤੇ ਮੰਦਰ ਨੂੰ ਉਨ੍ਹਾਂ ਦਾ ਫਾਇਦਾ ਹੋਵੇਗਾ। ਇਹ ਪੈਸਾ ਮੰਦਰ ਦੇ ਵਿਕਾਸ ਕਾਰਜਾਂ ‘ਤੇ ਖਰਚ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਮਈ ਮਹੀਨੇ ਵਿੱਚ ਭਾਰਤੀ ਫੌਜ ਦੀ ਡੋਗਰਾ ਰੈਜੀਮੈਂਟ ਦੀ 20ਵੀਂ ਬਟਾਲੀਅਨ ਦੇ ਅਧਿਕਾਰੀਆਂ ਅਤੇ ਸਿਪਾਹੀਆਂ ਨੇ ਜਵਾਲਾਜੀ ਦੇ ਮੰਦਰ ਵਿੱਚ ਯਾਦਗਾਰੀ ਚਿੰਨ੍ਹ ਵਜੋਂ ਪਿੱਤਲ ਦਾ ਬਣਿਆ 400 ਕਿਲੋਗ੍ਰਾਮ ਦਾ ਸ਼ੇਰਾਂ ਦਾ ਇੱਕ ਜੋੜਾ ਸਥਾਪਤ ਕੀਤਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment