ਮੁੰਬਈ: ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਕੋਲਕਾਤਾ ਰਾਹੀਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਦੇ ਇੰਜਣ ਵਿੱਚ ਤਕਨੀਕੀ ਖਰਾਬੀ ਆਈ ਹੈ। ਜਿਸ ਕਾਰਨ ਯਾਤਰੀਆਂ ਨੂੰ ਮੰਗਲਵਾਰ ਨੂੰ ਕੋਲਕਾਤਾ ਹਵਾਈ ਅੱਡੇ ‘ਤੇ ਜਹਾਜ਼ ਦੇ ਰੁਕਣ ਦੌਰਾਨ ਜਹਾਜ਼ ਤੋਂ ਉਤਰਨਾ ਪਿਆ।
ਸੈਨ ਫਰਾਂਸਿਸਕੋ ਤੋਂ ਮੁੰਬਈ ਵਾਇਆ ਕੋਲਕਾਤਾ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੰਬਰ AI-180 ਸ਼ਹਿਰ ਦੇ ਹਵਾਈ ਅੱਡੇ ‘ਤੇ ਸਮੇਂ ਸਿਰ 12:45 ਵਜੇ ਪਹੁੰਚੀ ਪਰ ਖੱਬੇ ਇੰਜਣ ਵਿੱਚ ਤਕਨੀਕੀ ਖਰਾਬੀ ਕਾਰਨ ਉਡਾਣ ਵਿੱਚ ਦੇਰੀ ਹੋ ਗਈ। ਜਹਾਜ਼ ਦੇ ਪਾਇਲਟ ਵੱਲੋਂ ਸਵੇਰੇ 05:20 ਵਜੇ ਦੇ ਕਰੀਬ ਇੱਕ ਐਲਾਨ ਕੀਤਾ ਗਿਆ ਜਿਸ ਵਿੱਚ ਸਾਰੇ ਯਾਤਰੀਆਂ ਨੂੰ ਉਤਰਨ ਲਈ ਕਿਹਾ ਗਿਆ। ਫਲਾਈਟ ਕੈਪਟਨ ਨੇ ਯਾਤਰੀਆਂ ਨੂੰ ਦੱਸਿਆ ਕਿ ਇਹ ਫੈਸਲਾ ਉਡਾਣ ਸੁਰੱਖਿਆ ਦੇ ਹਿੱਤ ਵਿੱਚ ਲਿਆ ਜਾ ਰਿਹਾ ਹੈ।
ਵੀਡੀਓ ਵਿੱਚ ਏਅਰ ਇੰਡੀਆ ਦੇ ਜਹਾਜ਼ ਦਾ ਖੱਬਾ ਇੰਜਣ ਕੋਲਕਾਤਾ ਹਵਾਈ ਅੱਡੇ ਦੇ ਟਾਰਮੈਕ ‘ਤੇ ਖੜ੍ਹਾ ਦਿਖਾਇਆ ਗਿਆ ਹੈ ਜਦੋਂ ਕਿ ਜ਼ਮੀਨੀ ਸਟਾਫ ਖੇਤਰ ਦਾ ਮੁਆਇਨਾ ਕਰ ਰਿਹਾ ਹੈ। ਤਕਨੀਕੀ ਖਰਾਬੀ ਤੋਂ ਬਾਅਦ ਜਹਾਜ਼ ਨੂੰ ਹਵਾਈ ਅੱਡੇ ‘ਤੇ ਹੀ ਖੜ੍ਹਾ ਕਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਸੋਮਵਾਰ ਨੂੰ ਹਾਂਗਕਾਂਗ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਬੋਇੰਗ 787-8 ਡ੍ਰੀਮਲਾਈਨਰ ਉਡਾਣ ਨੂੰ ਸ਼ੱਕੀ ਤਕਨੀਕੀ ਖਰਾਬੀ ਕਾਰਨ ਵਾਪਿਸ ਹਾਂਗਕਾਂਗ ਵਾਪਸ ਪਰਤਣਾ ਪਿਆ।ਉਡਾਣ 22,000 ਫੁੱਟ ਦੀ ਉਚਾਈ ‘ਤੇ ਪਹੁੰਚ ਗਈ ਸੀ, ਪਰ ਪਾਇਲਟ ਨੇ ਸਾਵਧਾਨੀ ਵਰਤਦੇ ਹੋਏ ਜਹਾਜ਼ ਨੂੰ ਦੁਪਹਿਰ 1:15 ਵਜੇ (ਸਥਾਨਕ ਸਮੇਂ ਅਨੁਸਾਰ) ਹਾਂਗਕਾਂਗ ਵਿੱਚ ਸੁਰੱਖਿਅਤ ਉਤਾਰ ਲਿਆ। ਜਹਾਜ਼ ਵਿੱਚ ਤਕਨੀਕੀ ਨੁਕਸ ਕੀ ਸੀ? ਇਹ ਅਜੇ ਸਪੱਸ਼ਟ ਨਹੀਂ ਹੈ। ਏਅਰ ਇੰਡੀਆ ਦੇ ਇਸ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ।