Twitter India Office Raid: ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਦੀ ਇਕ ਟੀਮ ਨੇ Twitter ਇੰਡੀਆ ਦਫਤਰਾਂ ਦੀ ਲਈ ਤਲਾਸ਼ੀ

TeamGlobalPunjab
3 Min Read

ਨਵੀਂ ਦਿੱਲੀ: ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਦੀ ਇਕ ਟੀਮ ਲਾਡੋ ਸਰਾਏ, ਦਿੱਲੀ ਅਤੇ ਗੁਰੂਗ੍ਰਾਮ  ਵਿਚ ਟਵਿੱਟਰ ਇੰਡੀਆ ਦਫਤਰਾਂ ‘ਤੇ ਤਲਾਸ਼ੀ ਲੈ ਰਹੀ ਹੈ। ਇਹ ਤਲਾਸ਼ ਇਕ ਕਥਿਤ ਕੋਵਿਡ 19  ‘ਟੂਲਕਿੱਟ’ ਸੰਬੰਧੀ ਸ਼ਿਕਾਇਤ ਦੀ ਜਾਂਚ ਦੇ ਸਬੰਧ ‘ਚ ਕੀਤੀ ਜਾ ਰਹੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ, ਦਿੱਲੀ ਪੁਲਿਸ ਨੇ ਟਵਿੱਟਰ ਇੰਡੀਆ ਨੂੰ ਇੱਕ ਨੋਟਿਸ ਭੇਜਿਆ ਸੀ, ਜਿਸ ਵਿੱਚ ਭਾਜਪਾ ਦੇ ਬੁਲਾਰੇ ਸੰਬਿਤ ਪਾਤਰ ਦੇ ਸਬੰਧਤ ਟਵੀਟ ’ਤੇ  ਟਵਿੱਟਰ ਨੇ  ਮੈਨੀਪੁਲੇਟਿਡ’ (ਹੇਰ-ਫੇਰ) ਟੈਗ ਲਾ ਦਿੱਤਾ ਸੀ।ਟੂਲਕਿਟ ਵਿਵਾਦ ਹੁਣ ਗਰਮਾ ਗਿਆ ਹੈ ਜਦੋਂ ਕਿ ਸੰਬਿਤ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਕਾਂਗਰਸ ਨੇ ਅਜਿਹੀ ਟੂਲਕਿਟ ਬਣਾਈ ਗਈ ਹੈ ਜਿਸ ਜ਼ਰੀਏ ਮੋਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹੋ ਰਿਹਾ ਹੈ। ਟਵੀਟ ਕਰਕੇ ਸੰਬਿਤ ਨੇ ਹੁਣ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਕਿ ਰਾਹੁਲ ਲਗਾਤਾਰ ਕੋਰੋਨਾ ਨੂੰ ਲੈ ਕੇ ਜੋ ਵੀ ਟਵੀਟ ਕਰਦੇ ਹਨ, ਉਹ ਜਿਸ ਅੰਦਾਜ਼ ‘ਚ ਮੋਦੀ ‘ਤੇ ਹਮਲਾ ਕਰਦੇ ਹਨ, ਉਹ ਸਾਰਾ ਕਾਂਗਰਸ ਦੀ ਟੂਲਕਿੱਟ ਦਾ ਹਿੱਸਾ ਹੈ।

 ਇਸ ਤੋਂ ਬਾਅਦ ਕੇਂਦਰੀ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਟਵਿੱਟਰ ਦੀ ਗਲੋਬਲ ਟੀਮ ਨੂੰ ਸਖਤ ਸ਼ਬਦਾਂ ‘ਚ ਚਿੱਠੀ ਲਿਖੀ ਹੈ ਅਤੇ ਕੁਝ ਰਾਜਨੇਤਾਵਾਂ ਦੇ ਟਵੀਟ ਨਾਲ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਮੀਡੀਆ ਦੀ ਸ਼੍ਰੇਣੀ’ ਦੇ ਟੈਗ ‘ਤੇ ਇਤਰਾਜ਼ ਦਰਜ ਕੀਤਾ ਹੈ।

 ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਟੂਲਕਿਟ ਮਾਮਲੇ ‘ਚ ਟਵਿਟਰ ਇੰਡੀਆ ਦੇ ਮੁਖੀ ਮਨੀਸ਼ ਮਾਹੇਸ਼ਵਰੀ ਨੂੰ ਨੋਟਿਸ ਭੇਜਿਆ ਸੀ। 21 ਮਈ ਨੂੰ ਦਿੱਲੀ ਪੁਲਿਸ ਨੇ ਮਨੀਸ਼ ਮਾਹੇਸ਼ਵਰੀ ਨੂੰ ਇਕ ਈ-ਮੇਲ ਭੇਜਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਟੂਲਕਿਟ ਮਾਮਲੇ ਨੂੰ ਲੈ ਕੇ ਸ਼ੁਰੂਆਤੀ ਜਾਂਚ ਸ਼ੁਰੂ ਹੋ ਗਈ ਹੈ ਜੋ ਕਥਿਤ ਤੌਰ ‘ਤੇ ਕਾਂਗਰਸ ਵੱਲੋਂ ਰਿਲੀਜ਼ ਕੀਤੀ ਗਈ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਤੁਸੀਂ ਇਸ ਕੇਸ ਨਾਲ ਜੁੜੇ ਸੱਚ ਤੋਂ ਜਾਣੂ ਹੋ ਅਤੇ ਇਸ ਮਾਮਲੇ ‘ਚ ਤੁਹਾਡੇ ਕੋਲ ਮਹੱਤਵਪੂਰਨ ਸੂਚਨਾ ਹੈ ਇਸ ਲਈ ਤੁਹਾਨੂੰ ਅਪੀਲ ਹੈ ਕਿ ਤੁਸੀਂ 22 ਮਈ ਨੂੰ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਆਫਿਸ ‘ਚ ਹਾਜ਼ਰ ਰਹਿਣ। ਸੂਤਰ ਨੇ ਦੱਸਿਆ ਕਿ ਮਨੀਸ਼ ਮਾਹੇਸ਼ਵਰੀ ਨੇ ਮੇਲ ਨੂੰ ਲੈ ਕੇ ਕਿਹਾ ਕਿ ਉਹ ਮੇਲ ਉਨ੍ਹਾਂ ਨੂੰ ਗਲਤੀ ਨਾਲ ਟਵਿਟਰ ਕਮਿਊਨੀਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸਮਝ ਕੇ ਭੇਜਿਆ ਗਿਆ ਹੈ।

ਕਈ ਭਾਜਪਾ ਨੇਤਾਵਾਂ ਦੁਆਰਾ ਸਾਂਝੀ ਕੀਤੀ ਗਈ “ਟੂਲਕਿੱਟ” ਦੇ ਸਕ੍ਰੀਨਸ਼ਾਟ ਵਿੱਚ ਕਾਂਗਰਸ ਵਰਕਰਾਂ ਨੂੰ ਕੋਵਿਡ ‘ਤੇ ਸਰਕਾਰ ਨੂੰ ਨਿਸ਼ਾਨਾ ਬਣਾਉਣ ਦੇ ਕਥਿਤ ਸੁਝਾਅ ਪੇਸ਼ ਕੀਤੇ ਗਏ ਸਨ। ਵਿਵਾਦਪੂਰਨ ਸਿਫਾਰਸ਼ਾਂ ਵਿਚ ਭਾਰਤ ਵਿਚ ਲੱਭੇ ਗਏ ਇੰਤਕਾਲ ਲਈ “Indian strain”   ਜਾਂ “Modi strain” ਸ਼ਬਦ ਦੀ ਵਰਤੋਂ ਕਰਨਾ, “super-spreader Kumbh” ਸ਼ਬਦ ਦੀ ਵਰਤੋਂ ਕਰਨਾ ਅਤੇ “not commenting on Eid gatherings” ਸ਼ਾਮਲ ਹੈ। ਕਾਂਗਰਸ ਨੇ ਇਸ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਅਤੇ ਦੋਸ਼ ਲਾਇਆ ਕਿ ਦਸਤਾਵੇਜ਼ਾਂ ‘ਤੇ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਖੋਜ ਵਿਭਾਗ ਦੇ ਲੈਟਰਹੈੱਡ ਜਾਅਲੀ ਸਨ।

ਪੁਲਿਸ ਨੇ ਸ਼ਿਕਾਇਤ ਜਾਂ ਸ਼ਿਕਾਇਤਕਰਤਾ ਦੇ ਵੇਰਵੇ ਦੱਸਣ ਤੋਂ ਇਨਕਾਰ ਕੀਤਾ ਹੈ।

Share this Article
Leave a comment