ਨਿਊਜ਼ ਡੈਸਕ: ਨਵੀਂ ਮੁੰਬਈ ਵਿੱਚ ਖੇਡੇ ਗਏ ਅੰਤਰਰਾਸ਼ਟਰੀ ਮਹਿਲਾ ਵਨ ਡੇਅ ਕੱਪ ਦਾ ਸੈਮੀਫਾਈਨਲ ਭਾਰਤੀ ਟੀਮ ਨੇ ਜਿੱਤ ਗਿਆ ਹੈ। ਭਾਰਤੀ ਮਹਿਲਾ ਟੀਮ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲਸ ਵਿੱਚ ਪਹੁੰਚ ਗਈ ਹੈ। ਮਹਿਲਾ ਖਿਡਾਰਨਾਂ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ।
ਫਾਈਨਲ ਵਿੱਚ ਭਾਰਤੀ ਟੀਮ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ 2 ਨਵੰਬਰ ਨੂੰ ਹੋਵੇਗਾ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਅਕੈਡਮੀ ਵਿੱਚ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 339 ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਭਾਰਤ ਨੇ 48.3 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਇਹ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸਕੋਰ ਸੀ।
ਇਸ ਤੋਂ ਬਾਅਦ ਆਸਟ੍ਰੇਲੀਆ ਟੀਮ ਨੇ ਦੋਵੇਂ ਭਾਰਤੀ ਓਪਨਰਾਂ, ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੂੰ 9.2 ਓਵਰਾਂ ਵਿੱਚ 59 ਦੌੜਾਂ ‘ਤੇ ਪਵੇਲੀਅਨ ਵਾਪਸ ਭੇਜ ਕੇ ਭਾਰਤ ਨੂੰ ਲਗਭਗ ਮੁਕਾਬਲੇ ਤੋਂ ਬਾਹਰ ਹੀ ਕਰ ਦਿੱਤਾ ਸੀ। ਪਰ ਬਾਜ਼ੀ ਇੱਥੋਂ ਹੀ ਪਲਟਣੀ ਸ਼ੁਰੂ ਹੋ ਗਈ। ਜੇਮਿਮਾ ਅਤੇ ਹਰਮਨਪ੍ਰੀਤ ਕੌਰ ਨੇ ਤੇਜ਼ੀ ਨਾਲ ਦੌੜਾਂ ਬਣਾਉਣਾ ਜਾਰੀ ਰੱਖਿਆ ਅਤੇ ਰਨ ਰੇਟ ਦੇ ਦਬਾਅ ਨੂੰ ਹਾਵੀ ਨਹੀਂ ਹੋਣ ਦਿੱਤਾ। ਹਾਲਾਂਕਿ ਹਰਮਨਪ੍ਰੀਤ ਕੌਰ ਆਪਣੇ ਸੈਂਕੜੇ ਤੋਂ ਖੁੰਝ ਗਏ ਪਰ ਆਊਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 88 ਗੇਂਦਾਂ ਵਿੱਚ 89 ਦੌੜਾਂ ਬਣਾਈਆਂ।
ਮੁਸ਼ਕਲ ਹਾਲਾਤਾਂ ਵਿੱਚ ਵੀ ਜੇਮਿਮਾ ਮੈਦਾਨ ‘ਚ ਡਟੇ ਰਹੇ ਅਤੇ ਉਹਨਾਂ ਨੇ ਨਾਬਾਦ 127 ਦੌੜਾਂ ਬਣਾਈਆਂ। ਜੇਮਿਮਾ ਭਾਰਤੀ ਮਹਿਲਾ ਟੀਮ ਦੀ ਦੂਸਰੀ ਬੱਲੇਬਾਜ਼ ਬਣ ਗਈ ਹੈ ਜਿਸ ਨੇ ਸਭ ਤੋਂ ਵੱਧ ਰਨ ਬਣਾਏ। ਇਹਨਾਂ ਤੋਂ ਪਹਿਲਾਂ ਕਪਤਾਨ ਨੇ ਵਿਸ਼ਵ ਕੱਪ 2017 ‘ਚ 171 ਰਣ ਬਣਾਏ ਸੀ।
ਮੈਚ ਖ਼ਤਮ ਹੋਣ ਤੋਂ ਬਾਅਦ, ਜਿਵੇਂ ਹੀ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਦਾ ਖਿਤਾਬ ਮਿਲਿਆ, ਤਾਂ ਹੰਝੂਆਂ ਰਾਹੀਂ 127 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਕਹਾਣੀ ਬਿਆਨ ਕਰਦਿਆ ਕਿਹਾ ਕਿ ਮੈਂ ਬੱਸ ਟੀਮ ਨੂੰ ਜਿੱਤ ਦਿਵਾਉਣੀ ਸੀ। ਅੱਜ ਮੇਰੇ 50 ਜਾਂ 100 ਦੀ ਗੱਲ ਨਹੀਂ ਸੀ। ਅੱਜ ਗੱਲ ਬੱਸ ਇਹ ਸੀ ਕਿ ਭਾਰਤ ਨੂੰ ਜਿੱਤ ਮਿਲੇ। ਭਾਰਤੀ ਮਹਿਲਾ ਟੀਮ ਨੇ ਵਿਸ਼ਵ ਕੱਪ ਵਿੱਚ ਤੀਜੀ ਵਾਰ ਐਂਟਰੀ ਕੀਤੀ ਹੈ। ਇਸ ਤੋਂ ਪਹਿਲਾਂ 2005 ਅਤੇ 2017 ਵਿੱਚ ਰਨਰ ਅੱਪ ਰਹੇ ਸੀ .. ਤੇ ਹੁਣ 2025 ‘ਚ ਭਾਰਤੀ ਮਹਿਲਾ ਟੀਮ ਮਿਲਿਆ ਇਹ ਮੌਕਾ ਜਿੱਤ ‘ਚ ਬਦਲਣ ਦੀ ਕੋਸ਼ਿਸ਼ ਕਰੇਗੀ।

