ਇਤਿਹਾਸ ‘ਚ ਪਹਿਲੀ ਵਾਰ 5ਵੀਂ, 8ਵੀਂ, 10ਵੀਂ ਦੇ ਪੂਰੇ ਪੇਪਰ ਦਿੱਤੇ ਬਗੈਰ ਪਾਸ ਹੋਏ ਸਾਰੇ ਵਿਦਿਆਰਥੀ

TeamGlobalPunjab
2 Min Read

ਮੁਹਾਲੀ: ਕੋਰੋਨਾ ਸੰਕਟ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਵਾਰ 5ਵੀਂ, 8ਵੀਂ , 10ਵੀਂ ਦੀਆਂ ਪ੍ਰੀਖਿਆਵਾਂ ਪੂਰੀ ਨਹੀਂ ਕਰ ਸਕਿਆ ਸੀ, ਇਸ ਲਈ ਬੋਰਡ ਨੇ ਸ਼ੁੱਕਰਵਾਰ ਦੇਰ ਸ਼ਾਮ 5ਵੀਂ, 8ਵੀਂ, 10ਵੀਂ ਦੇ ਨਤੀਜੇ ਐਲਾਨ ਕਰਦੇ ਹੋਏ ਪ੍ਰੀਖਿਆਵਾਂ ਦੇ ਰੈਗੁਲਰ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ।

10ਵੀਂ ਦੇ ਸਿਰਫ ਰੈਗੁਲਰ ਅਤੇ ਰੀ-ਅਪਿਅਰ ਕੈਟੇਗਰੀ ਦੇ ਵਿਦਿਆਰਥੀ ਹੀ ਇਸ ਵਿੱਚ ਸ਼ਾਮਿਲ ਕੀਤੇ ਗਏ ਹਨ, ਜਦਕਿ 10ਵੀਂ ਦੇ ਐਡਿਸ਼ਨਲ ਸਬਜੈਕਟ , ਪ੍ਰੀਖਿਆ ਵਿੱਚ ਸੁਧਾਰ ਕਰਨ, ਓਪਨ ਸਕੂਲ ( ਰੇਗੁਲਰ ਅਤੇ ਰੀ – ਅਪਿਅਰ ) ਅਤੇ ਗੋਲਡਨ ਚਾਂਸ ਦੇ ਸਾਰੇ ਰਜਿਸਟਰਡ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾਵੇਗੀ ਇਸ ਨੂੰ ਲੈ ਕੇ ਡੇਟਸ਼ੀਟ ਵੀ ਬਾਅਦ ਵਿੱਚ ਜਾਰੀ ਹੋਵੇਗੀ।

ਬੋਰਡ ਵੱਲੋਂ ਦੱਸਿਆ ਗਿਆ ਕਿ ਸਾਰੇ ਵਿਦਿਆਰਥੀ ਰਿਜਲਟ ਵੈਬਸਾਈਟ www.pseb.ac.in ਅਤੇ www.indiaresults.com ‘ਤੇ ਵੇਖ ਸਕਦੇ ਹਨ। ਬੋਰਡ ਵੱਲੋਂ ਹਾਲੇ 12ਵੀਂ ਦੇ ਨਤੀਜਿਆਂ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਬੋਰਡ ਪ੍ਰੀਖਿਆ ਲੈਣ ਤੋਂ ਬਾਅਦ ਮੈਰਿਟ ਦੇ ਨਾਲ ਰਿਜ਼ਲਟ ਦਾ ਐਲਾਨ ਕਰਦਾ ਰਿਹਾ ਹੈ ਪਰ 51 ਸਾਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ , ਜਦੋਂ ਕੋਰੋਨਾ ਕਾਲ ਦੇ ਚਲਦੇ ਪੰਜਵੀਂ , ਅਠਵੀਂ ਅਤੇ ਦਸਵੀਂ ਦੀਆਂ ਪ੍ਰੀਖਿਆਵਾਂ ਪੂਰੀ ਤਰ੍ਹਾਂ ਨਹੀਂ ਲਈ ਗਈਆਂ, ਦਸਵੀਂ ਦਾ ਤਾਂ ਸਿਰਫ ਇੱਕ ਹੀ ਪੇਪਰ ਹੋਇਆ ਸੀ ਜਦਕਿ ਪੰਜਵੀਂ ਅਤੇ ਅਠਵੀਂ ਦੀਆਂ ਪ੍ਰੀਖਿਆਵਾਂ ਅਧੂਰੀਆਂ ਹੀ ਰਹਿ ਗਈਆਂ ਸਨ। ਇਸ ਲਈ ਲਾਕਡਾਉਨ ਦੇ ਚਲਦੇ ਇਨ੍ਹਾਂ ਸਾਰੇ ਰੈਗੁਲਰ ਵਿਦਿਆਰਥੀਆਂ ਨੂੰ ਪਾਸ ਕਰ ਅਗਲੀ ਜਮਾਤ ਵਿੱਚ ਪ੍ਰਮੋਟ ਕਰ ਦਿੱਤਾ ਹੈ।

- Advertisement -

Share this Article
Leave a comment