ਚੰਡੀਗੜ੍ਹ: ਕਿਸਾਨਾਂ ਨੂੰ ਪੰਜਾਬ ਤੋਂ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਹੱਦ ‘ਤੇ ਚੰਡੀਗੜ੍ਹ ਦਿੱਲੀ ਮਾਰਗ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਥੇ ਇੱਕ ਪਾਸੇ ਬੱਸਾਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ। ਉੱਥੇ ਹੀ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਰੇਲਵੇ ਦੀਆਂ ਸਾਰੀਆਂ ਟਰੇਨਾਂ ਵਿੱਚ ਟਿਕਟਾਂ ਉਪਲਬਧ ਨਹੀਂ ਹਨ। ਜੇਕਰ ਹਵਾਈ ਆਵਾਜਾਈ ਦੀ ਗੱਲ ਕਰੀਏ ਤਾਂ ਇਹ ਵੀ ਪਹਿਲਾਂ ਨਾਲੋਂ ਲਗਭਗ ਚਾਰ ਗੁਣਾ ਮਹਿੰਗਾ ਹੋ ਗਿਆ ਹੈ।
ਅੱਜ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ ਟਰੇਨਾਂ ਵਿੱਚ ਟਿਕਟਾਂ ਦੀ ਵੇਟਿੰਗ ਦੀ ਸਥਿਤੀ ਬਣੀ ਹੋਈ ਹੈ। ਇਸ ਵਿੱਚ ਵੰਦੇ ਭਾਰਤ ਚੇਅਰ ਕਾਰ ਲਈ 43 ਵੇਟਿੰਗ ਅਤੇ ਐਗਜ਼ੀਕਿਊਟਿਵ ਚੇਅਰ ਕਾਰ ਲਈ 24 ਵੇਟਿੰਗ ਹਨ। ਕਾਲਕਾ ਸ਼ਤਾਬਦੀ ਚੇਅਰ ਕਾਰ ਲਈ 35 ਸੀਟਾਂ ਅਤੇ ਐਗਜ਼ੀਕਿਊਟਿਵ ਚੇਅਰ ਕਾਰ ਲਈ 20 ਸੀਟਾਂ ਦੀ ਉਡੀਕ ਸੂਚੀ ਜਾਰੀ ਹੈ। ਇਸੇ ਤਰ੍ਹਾਂ ਕਾਲਕਾ ਸ਼ਤਾਬਦੀ ਐਕਸਪ੍ਰੈਸ ਵਿੱਚ ਵੀ ਵੇਟਿੰਗ ਚੱਲ ਰਹੀ ਹੈ।
ਹਵਾਈ ਯਾਤਰਾ ਦਾ ਕਿਰਾਇਆ
ਪਹਿਲਾਂ ਚੰਡੀਗੜ੍ਹ ਤੋਂ ਦਿੱਲੀ ਤੱਕ ਹਵਾਈ ਸਫਰ ਦਾ ਖਰਚਾ 2500 ਰੁਪਏ ਹੁੰਦਾ ਸੀ। ਹੁਣ ਇਸ ਲਈ ਘੱਟੋ-ਘੱਟ ਟਿਕਟ 10000 ਰੁਪਏ ਹੈ। ਜੇਕਰ ਵੱਖ-ਵੱਖ ਏਅਰਲਾਈਨਜ਼ ਦੀ ਗੱਲ ਕਰੀਏ ਤਾਂ ਏਅਰ ਇੰਡੀਆ ‘ਚ ਪਹਿਲਾਂ ਦਿੱਲੀ ਦੀ ਟਿਕਟ 2499 ਰੁਪਏ ‘ਚ ਮਿਲਦੀ ਸੀ। ਜੋ ਹੁਣ ਵਧ ਕੇ 11219 ਰੁਪਏ ਹੋ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।