ਚੌਥੇ ਸਥਾਨ ’ਤੇ ਰਹਿਣ ਵਾਲੇ ਭਾਰਤੀ ਓਲੰਪਿਕ ਖਿਡਾਰੀਆਂ ਨੂੰ ਟਾਟਾ ਮੋਟਰਜ਼ ਦੇਵੇਗੀ ‘ਅਲਟ੍ਰੋਜ਼’ ਕਾਰ

TeamGlobalPunjab
1 Min Read

ਮੁੰਬਈ : ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਐਲਾਨ ਕੀਤਾ ਹੈ ਕਿ ਕੰਪਨੀ ਉਨ੍ਹਾਂ ਭਾਰਤੀ ਖਿਡਾਰੀਆਂ ਨੂੰ ਅਲਟ੍ਰੋਜ਼ ਕਾਰ ਦੇਵੇਗੀ ਜੋ ਟੋਕੀਓ ਓਲੰਪਿਕ ‘ਚ ਕਾਂਸੀ ਦੇ ਤਮਗੇ ਤੋਂ ਖੁੰਝ ਗਏ ਸਨ। ਭਾਰਤੀ ਗੋਲਫਰ ਅਦਿਤੀ ਅਸ਼ੋਕ, ਪਹਿਲਵਾਨ ਦੀਪਕ ਪੂਨੀਆ ਅਤੇ ਮਹਿਲਾ ਹਾਕੀ ਟੀਮ ਐਤਵਾਰ ਨੂੰ ਸਮਾਪਤ ਹੋਈਆਂ ਟੋਕੀਓ ਖੇਡਾਂ ਵਿਚ ਚੌਥੇ ਸਥਾਨ ’ਤੇ ਰਹੀ ਸੀ।

ਰਿਓਪਰਤਾਂ ਮੁਤਾਬਕ ਇਨ੍ਹਾਂ ਖਿਡਾਰੀਆਂ ਨੇ ਓਲੰਪਿਕ ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਦੇਸ਼ ਦੇ ਕਈ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਵਿਚ ਆਉਣ ਲਈ ਪ੍ਰੇਰਿਤ ਕੀਤਾ।

ਟਾਟਾ ਮੋਟਰਜ਼ ਦੇ ‘ਪੈਸੇਂਜਰ ਵਹੀਕਲ ਬਿਜ਼ਨੈੱਸ’ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਕਿਹਾ, ‘ਭਾਰਤ ਲਈ ਇਹ ਓਲੰਪਿਕ ਤਮਗਾ ਅਤੇ ਪੋਡੀਅਮ ’ਤੇ ਰਹਿਣ ਵਾਲੇ ਖਿਡਾਰੀਆਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਰਿਹਾ। ਸਾਡੇ ਕਈ ਖਿਡਾਰੀ ਪੋਡੀਅਮ ’ਤੇ ਪਹੁੰਚਣ ਦੇ ਕਰੀਬ ਪੁੱਜੇ। ਉਹ ਭਾਵੇਂ ਹੀ ਤਮਗੇ ਤੋਂ ਖੁੰਝ ਗਏ ਹੋਣ ਪਰ ਉਨ੍ਹਾਂ ਨੇ ਆਪਣੇ ਸਮਰਪਣ ਨਾਲ ਲੱਖਾਂ ਭਾਰਤੀਆਂ ਦਾ ਦਿਲ ਜਿੱਤ ਲਿਆ ਅਤੇ ਉਹ ਭਾਰਤ ਵਿਚ ਉਭਰਦੇ ਹੋਏ ਖਿਡਾਰੀਆਂ ਲਈ ਸੱਚੀ ਪ੍ਰੇਰਣਾ ਹਨ।’

ਉਥੇ ਹੀ ਲਖਨਊ ਦੀ ਇਕ ਰੀਅਲ ਸਟੇਟ ਕੰਪਨੀ ਨੇ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਲਈ 5 ਲੱਖ ਰੁਪਏ ਦੇ ਪੁਰਸਕਾਰ ਦਾ ਐਲਾਨ ਕੀਤਾ।

- Advertisement -

Share this Article
Leave a comment